Monday, June 29, 2026

ਸੰਤ ਬਾਬਾ ਸੁਖਵਿੰਦਰ ਸਿੰਘ ਟਿੱਬਾ ਵਾਲਿਆਂ ਦਾ ਵਤਨ ਪਰਤਨ ਤੇ ਸੰਗਤਾਂ ਵੱਲੋਂ ਸੁਆਗਤ

ਸੰਦੌੜ, 19 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਸਾਧੂ ਰਾਮ ਜੀ ਸ਼ੇਰਗੜ੍ਹ ਚੀਮਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੁਖਵਿੰਦਰ ਸਿੰਘ ਟਿੱਬਾ ਸਿੱਖ PPN1906201708ਸੰਗਤਾਂ ਨੂੰ ਗੁਰਬਾਣੀ ਰਾਹੀਂ ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਨ ਲਈ ਡੇਢ ਮਹੀਨੇ ਲਈ ਅਮਰੀਕਾ ਵਿਖੇ ਰਾਵਾਨਾ ਹੋਏ ਸਨ ਦਾ ਵਤਨ ਪਰਤਨ ‘ਤੇ ਇਲਾਕੇ ਦੀਆਂ ਸੰਗਤਾਂ ਨੇ ਭਰਵਾਂ ਸੁਆਗਤ ਕੀਤਾ ਹੈ।ਸੰਤ ਬਾਬਾ ਸੁਖਵਿੰਦਰ ਸਿੰਘ ਟਿੱਬਾ ਨੇ ਕਿਹਾ ਉਹ ਆਪਣਾ ਪੂਰਾ ਜੀਵਨ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਪ੍ਰਚਾਰ ਕਰਦੇ ਰਹਿਣਗੇ ।ਇਸ ਮੌਕੇ ਸੰਤ ਬਾਬਾ ਸਾਧੂ ਰਾਮ ਦੇ ਪੜਪੋਤਰੇ ਭਾਈ ਹਰਦੀਪਕ ਸਿੰਘ ਖਾਲਸਾ, ਥਾਣੇਦਾਰ ਸਤਵਿੰਦਰ ਸਿੰਘ, ਗੁਰਮੀਤ ਸਿੰਘ ਰਾਏਕੋਟ, ਗਗਨਦੀਪ ਸਿੰਘ, ਕੁਲਵੰਤ ਸਿੰਘ, ਗੁਲਾਬ ਸਿੰਘ, ਦਰਸਨ ਸਿੰਘ, ਅਮਿ੍ਰੰਤ ਸਿੰਘ, ਸੋਹਣਜੀਤ ਸਿੰਘ, ਸੰਦੀਪ ਸਿੰਘ ਬੜੀ ਅਤੇ ਚਰਨਜੀਤਪਾਲ ਸਿੰਘ, ਬਲਵੀਰ ਸਿੰਘ ਰਾਗੀ ਆਦਿ ਆਗੂ ਹਾਜ਼ਰ ਸਨ ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply