Monday, July 20, 2026

ਸਰਕਾਰੀ ਸਕੂਲ ਝੀਤਾ ਕਲਾਂ ਵਿੱਚ ਲੱਗਾ ਸਮਰ ਕੈਂਪ

ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ)- ਡਿਪਟੀ ਕਮਿਸ਼ਨਰ ਅਤੇ ਜਿਲਾ ਸਿੱਖਿਆ ਅਫ਼ਸਰ (ਸੈ.ਸਿ.) ਅੰਮਿ੍ਰਤਸਰ ਦੀਆਂ ਹਦਾਇਤਾਂ ਅਨੁਸਾਰ ਸ.ਸ.ਸ. ਸਕੂਲ ਝੀਤਾ ਕਲਾਂ PPN1906201713ਵਿਖੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਮੋਨਿਕਾ ਮੈਣੀ ਦੀ ਪ੍ਰਧਾਨਗੀ ਹੇਠ ਸਮਰ ਕੈਂਪ ਸ੍ਰੀ ਸੰਜੇ ਕੁਮਾਰ ਆਰਡ ਐਂਡ ਕਰਾਫਟ ਦੀ ਦੇਖਰੇਖ ਵਿੱਚ ਲਗਾਇਆ ਗਿਆ।ਇਸ ਸਮਰ ਕੈਂਪ ਵਿੱਚ ਲਗਭਗ 50 ਵਿਦਿਆਰਥੀਆਂ ਨੇ ਹਿੱਸਾ ਲਿਆ।ਵਿਦਿਆਰਥੀਆਂ ਨੂੰ ਪੇਪਰ ਕਟਿੰਗ, ਕਠਪੁਤਲੀਆਂ ਬਣਾਉਣੀਆਂ, ਮੁਖੋਟੇ ਬਣਾਉਣਾ, ਲਿਫਾਫੇ (ਦਫ਼ਤਰੀ ਅਤੇ ਸ਼ਗਨ ਵਾਲੇ) ਬਣਾਉਣੇ ਅਤੇ ਹੋਰ ਬਹੁਤ ਤਰਾਂ ਦਾ ਕਰਾਫਟ ਵਰਕ ਕਰਵਾਇਆ ਗਿਆ। ਕੈਲੀਗ੍ਰਾਫੀ ਸੰਬੰਧੀ ਮੁਕਾਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।ਸਮਰ ਕੈਂਪ ਵਿੱਚ ਸ੍ਰੀਮਤੀ ਵੰਦਨਾ ਸ਼ਰਮਾ, ਸ੍ਰੀਮਤੀ ਰੁਪਿੰਦਰ ਕੌਰ, ਸ੍ਰੀਮਤੀ ਪ੍ਰਭਜੋਤ ਕੌਰ, ਸ੍ਰੀਮਤੀ ਭੁਪਿੰਦਰ ਕੌਰ ਅਤੇ ਸ੍ਰੀਮਤੀ ਮਨਦੀਪ ਕੌਰ ਨੇ ਹਿੱਸਾ ਲਿਆ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply