ਨਵੀਂ ਦਿੱਲੀ, 19 ਜੂਨ (ਪੰਜਾਬ ਪੋਸਟ ਬਿਊਰੋ) – ਸੀ.ਬੀ.ਐਸ.ਈ ਵੱਲੋਂ ਆਯੋਜਿਤ ਕੀਤੀ ਗਈ 12ਵੀਂ ਜਮਾਤ ਦੀ ਪ੍ਰੀਖਿਆ ਦੇ ਇਸ ਵਰ੍ਹੇ ਦੇ ਨਤੀਜਿਆਂ ’ਚ ਕੁੱਝ ਵਿਸ਼ਿਆ ਦੇ ਗਲਤ ਅੰਕ ਜੋੜ ਦੇ
ਮੀਡੀਆ ਰਾਹੀਂ ਸਾਹਮਣੇ ਆਏ ਖੁਲਾਸੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਸਕੂਲ ਸਿੱਖਿਆ ਕਮੇਟੀ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ ਨੇ ਇਸ ਮਸਲੇ ’ਤੇ ਅੱਜ ਮੀਡੀਆ ਨੂੰ ਜਾਰੀ ਬਿਆਨ ’ਚ ਸੀ.ਬੀ.ਐਸ.ਈ ਚੇਅਰਮੈਨ ਨੂੰ ਅਰਥਚਾਰਾ ਅਤੇ ਹਿਸਾਬ ਵਿਸ਼ੇ ਦੇ ਸਮੂਹ ਉਤਰ ਪੱਤਰਾਂ ਦੀ ਜਾਂਚ ਮੁੜ ਤੋਂ ਕਰਾਉਣ ਦੀ ਮੰਗ ਕੀਤੀ ਹੈ।
ਕਾਲਕਾ ਨੇ ਕਿਹਾ ਕਿ ਸੀ.ਬੀ.ਐਸ.ਈ ਦੀ ਲਾਪਰਵਾਹੀ ਬੱਚਿਆਂ ਦਾ ਭਵਿੱਖ ਤਬਾਹ ਕਰਨ ਵਾਲੀ ਸਾਬਿਤ ਨਾ ਹੋਵੇ ਇਸ ਲਈ ਬੋਰਡ ਨੂੰ ਖੁੱਦ ਇਸ ਮਸਲੇ ’ਤੇ ਪਹਿਲ ਕਰਨੀ ਚਾਹੀਦੀ ਸੀ, ਪਰ ਨੀਂਦ ’ਚ ਸੁੱਤੇ ਬੋਰਡ ਦੇ ਵਿੱਦਿਅਕ ਢਾਂਚੇ ਦੀ ਨਕਾਮੀ ਕੁਝ ਵਿਦਿਆਰਥੀਆਂ ਵੱਲੋਂ ਆਪਣੇ ਉ_ਤਰ ਪੱਤਰਾਂ ਦੀ ਮੁੜ ਜਾਂਚ ਕਰਾਉਣ ਉਪਰੰਤ ਨਤੀਜਿਆਂ ਵਿਚ ਹੋਏ ਭਾਰੀ ਫੇਰਬਦਲ ਨੇ ਪੋਲ ਖੋਲ ਦਿੱਤੀ ਹੈ।ਕਾਲਕਾ ਨੇ ਸਮੂਹ ਵਿਦਿਆਰਥੀਆਂ ਨੂੰ ਉਤਰ ਪੱਤਰ ਦੀ ਇੱਕ ਕਾਪੀ ਉਪਲਬਧ ਕਰਾਉਣ ਅਤੇ ਮੁੜ ਜਾਂਚ ਲਈ ਅਰਜੀ ਲਾਉਣ ਦਾ ਇੱਕ ਵਾਰ ਹੋਰ ਮੌਕਾ ਦੇਣ ਦੀ ਵਕਾਲਤ ਕੀਤੀ।
ਸੀ.ਬੀ.ਐਸ.ਈ ਵੱਲੋਂ ਹੋਏ ਇਸ ਗੜਬੜਝਾਲੇ ਦੇ ਤਿੰਨ ਮੁੱਖ ਕਾਰਨਾਂ ਦਾ ਖੁਲਾਸਾ ਕਰਦੇ ਹੋਏ ਕਾਲਕਾ ਨੇ ਦੱਸਿਆ ਕਿ ਬੋਰਡ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਕੁੱਲ ਨੰਬਰਾਂ ਦੇ ਜੋੜ ’ਚ ਗਲਤੀ ਕੀਤੀ ਜਾਂ ਉ_ਤਰ ਪੱਤਰ ’ਚ ਸਹੀ ਜੋੜੇ ਗਏ ਅੰਕਾਂ ਨੂੰ ਬਾਹਰ ਦੇ ਮੁਖ ਪੇਜ ਤੇ ਗਲਤ ਵਿਖਾਇਆ ਅਤੇ ਵਿਦਿਆਰਥੀ ਵੱਲੋਂ ਲਈ ਗਈ ਪੂਰਕ ਕਾੱਪੀ ਦੇ ਨੰਬਰਾਂ ਨੂੰ ਜੋੜ ਵਿਚ ਨਾ ਦਿਖਾਉਣ ਵਰਗੀਆਂ ਨਾ ਬਰਦਾਸ਼ਤ ਕਰਨ ਵਾਲੀਆਂ ਗਲਤੀਆਂ ਕੀਤੀਆਂ ਹਨ।
ਕਾਲਕਾ ਨੇ ਕਿਹਾ ਕਿ 12ਵੀਂ ਦਾ ਨਤੀਜਾ ਕਿਸੇ ਵੀ ਵਿਦਿਆਰਥੀ ਦੇ ਜੀਵਨ ਵਿਚ ਬੜੀ ਅਹਿਮੀਅਤ ਰੱਖਦਾ ਹੈ ਕਿਉਂਕਿ ਉਚ ਸਿੱਖਿਆ ਦੇ ਅਗਲੇ ਪੜਾਵ ਦਾ ਹਿੱਸਾ ਬਣਨ ਲਈ ਉਕਤ ਨਤੀਜੇ ਸਾਰਥਕ ਸਾਬਿਤ ਹੁੰਦੇ ਹਨ।ਪਰ ਜਿਸ ਤਰੀਕੇ ਨਾਲ ਮੁੜ ਜਾਂਚ ਦੌਰਾਨ ਬੱਚਿਆਂ ਦੇ ਅੰਕਾਂ ਵਿਚ 400 ਫੀਸਦੀ ਤਕ ਦਾ ਵਾਧਾ ਨਜ਼ਰ ਆ ਰਿਹਾ ਹੈ ਉਸ ਨਾਲ ਇਹ ਗੱਲ ਸਾਬਿਤ ਹੋ ਜਾਂਦੀ ਹੈ ਕਿ ਦੇਸ਼ ਦਾ ਸਭ ਤੋਂ ਵਕਾਰੀ ਬੋਰਡ ਆਪਣੀ ਜਿੰਮੇਵਾਰੀ ਨਿਭਾਉਣ ’ਚ ਕਾਮਯਾਬ ਨਹੀਂ ਹੋਇਆ। ਜਿਸ ਕਰਕੇ ਵਿਦਿਆਰਥੀਆਂ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media