Saturday, October 17, 2026

ਵਿਰਸਾ ਵਿਹਾਰ ਵਿਖੇ ਦੋ ਬਾਲ ਨਾਟਕਾਂ ਦੀ ਪੇਸ਼ਕਾਰੀ 21 ਜੂਨ ਨੂੰ

Kewal Dhaliwal1ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ)  – ਸਥਾਨਕ ਵਿਰਸਾ ਵਿਹਾਰ ਵਿਖੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਗਾਂਧੀ ਗਰਾਊਂਡ ਵਿਖੇ 15 ਰੋਜ਼ਾ ਬਾਲ ਰੰਗਮੰਚ ਵਰਕਸ਼ਾਪ ਦੌਰਾਨ ਵੱਖ-ਵੱਖ ਸਕੂਲਾਂ ਦੇ 6 ਤੋਂ 12 ਸਾਲ ਦੇ ਬਚਿਆਂ ਨੇ ਸ਼੍ਰੋਮਣੀ ਨਾਟਕਕਾਰ ਅਤੇ ਰਾਸ਼ਟਰਪਤੀ ਐਵਾਰਡ ਪ੍ਰਾਪਤ ਕੇਵਲ ਧਾਲੀਵਾਲ ਦੀ ਦੇਖ-ਰੇਖ `ਚ ਰੰਗਮੰਚ ਅਤੇ ਨਿ੍ਰਤ ਦੀ ਸਿਖਲਾਈ ਇਮੈਨੂਅਲ ਸਿੰਘ, ਸਰਬਜੀਤ ਸਿੰਘ ਲਾਡਾ ਅਤੇ ਨਰਿੰਦਰ ਸੇਠੀ ਕੋਲੋਂ ਹਾਸਿਲ ਕੀਤੀ।ਇਸ ਵਰਕਸ਼ਾਪ ਦੌਰਾਨ ਤਿਆਰ ਕੀਤੇ ਬਾਲ ਨਾਟਕ ਉਸੋਨੇ ਦਾ ਪਿੰਜਰਾ” ਅਤੇ ਉਫੁਲਾਂ ਨੂੰ ਕਿਤਾਬਾਂ ਵਿੱਚ ਨਾਂ ਰੱਖੋ” ਦਾ ਮੰਚਨ 21 ਜੂਨ  ਨੂੰ ਸ਼ਾਮ 6 ਵਜੇ ਉਵਿਰਸਾ ਵਿਹਾਰ” ਅੰਮਿ੍ਰਤਸਰ ਵਿਖੇ ਹੋਵੇਗਾ।ਕੇਵਲ ਧਾਲੀਵਾਲ ਅਤੇ ਪਾਲੀ ਭੁਪਿੰਦਰ ਵਲੋਂ ਲਿਖੇ ਦੋਵੇਂ ਨਾਟਕਾਂ ਦਾ ਨਿਰਦੇਸ਼ਨ ਇਮੈਨੂਅਲ ਸਿੰਘ, ਸਰਬਜੀਤ ਸਿੰਘ ਲਾਡਾ ਅਤੇ ਨਿਰੰਦਰ ਸੇਠੀ ਨੇ ਕੀਤਾ ਹੈ।ਉਨਾਂ ਨੇ ਸਭ ਦਰਸ਼ਕਾਂ ਨੂੰ ਬਾਲ ਨਾਟਕ ਦੇਖਣ ਦਾ ਖੁੱਲਾ ਸੱਦਾ ਦਿੱਤਾ ਹੈ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply