Tuesday, March 17, 2026

ਪ੍ਰਿੰ: ਫਤਿਹਪੁਰੀ ਦੀ ਪੁਸਤਕ `ਸਾਵਧਾਨੀਆਂ` ਲੋਕ ਅਰਪਣ

PPN2006201702ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ:) ਵਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਨਾਨਕ ਸਿੰਘ ਯਾਦਗਾਰੀ ਹਾਲ ਵਿਖੇ ਕਰਵਾਏ ਗਏ ਸਮਾਰੋਹ ਸਮੇਂ ਪ੍ਰਿੰ: ਬਲਵਿੰਦਰ ਸਿੰਘ ਫਤਿਹਪੁਰੀ ਦੀ ਪੁਸਤਕ “ਸਾਵਧਾਨੀਆਂ’ (ਖਰੀਆਂ ਤੇ ਖਰਵੀਆਂ) ਲੋਕ ਅਰਪਣ ਕੀਤੀ ਅਤੇ ਇਸ ਦੇ ਨਾਲ ਹੀ ਜਸਬੀਰ ਸਿੰਘ ਝਬਾਲ ਅਤੇ ਮਲਵਿੰਦਰ ਦੀ ਸਾਂਝੀ ਸੰਪਾਦਨਾ ਹੇਠ ਪ੍ਰਕਾਸ਼ਿਤ ਹੋ ਰਿਹਾ ਮੈਗਜ਼ੀਨ `ਸਤਰੰਗੀ` ਵੀ ਰਿਲੀਜ਼ ਕੀਤਾ ਗਿਆ।ਇਸ ਸਮਾਰੋਹ ਦੀ ਪ੍ਰਧਾਨਗੀ ਲੋਕ ਸਭਾ ਮੈਂਬਰ ਗੁਰਜੀਤ ਔਜਲਾ ਦੇ ਮਾਤਾ ਜਗੀਰ ਕੌਰ ਮੀਰਾਂਕੋਟ, ਕੇਂਦਰੀ ਪੰਜਾਬੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਕਵੀ ਤਰਲੋਕ ਸਿੰਘ ਦੀਵਾਨਾ, ਜਿਲਾ ਸਿਖਿਆ ਅਫਸਰ (ਸੈਕੰਡਰੀ) ਕਵਲਜੀਤ ਸਿੰਘ ਮਜੀਠਾ, ਅਤੇ ਜਿਲਾ ਭਾਸ਼ਾ ਅਫਸਰ ਭੁਪਿੰਦਰ ਸਿੰਘ ਮੱਟੂ ਨੇ ਕੀਤੀ।ਪੁਸਤਕ ਬਾਰੇ ਵਿਚਾਰ ਚਰਚਾ ਕਰਦਿਆਂ ਪ੍ਰਿੰ: ਗੁਰਬਾਜ ਸਿੰਘ “ਤੋਲਾ ਨੰਗਲ” ਨੇ ਕਿਹਾ ਕਿ ਇਸ ਪੁਸਤਕ ਵਿਚਲੇ ਲੇਖ ਸਮਾਜ ਨੂੰ ਨਵੀਂ ਸੇਧ ਦੇਣ ਵਾਲੇ ਹਨ ਅਤੇ ਲੇਖਕ ਨੇ ਬਹੁਤ ਸਾਰੇ ਅਜਿਹੇ ਵਿਸ਼ਿਆਂ ਨੂੰ ਛੋਹਿਆ ਹੈ, ਜਿੰਨਾਂ ਤੋਂ ਅਕਸਰ ਲੇਖਕ ਪਾਸਾ ਵੱਟ ਜਾਂਦੇ ਹਨ ।
ਕਹਾਣੀਕਾਰ ਕੁਲਵੰਤ ਸਿੰਘ ਅਣਖੀ ਨੇ ਕਿਹਾ ਕਿ ਫਤਿਹਪੁਰੀ ਨਿਡਰ ਲੇਖਕ ਹੈ ਉਸ ਨੂੰ ਬੇਬਾਕੀ ਨਾਲ ਆਪਣੀ ਗੱਲ ਕਹਿਣ ਦੀ ਜਾਚ ਹੈ।ਇਸ ਪੁਸਤਕ ਬਾਰੇ ਸਾਬਕਾ ਡੀ.ਈ.ਓ ਪ੍ਰਿੰ: ਗੁਰਮੁਖ ਸਿੰਘ ਅਤੇ ਬਲਦੇਵ ਸਿੰਘ ਕੰਬੋ ਨੇ ਵੀ ਭਾਵਪੂਰਤ ਵਿਚਾਰ ਪੇਸ਼ ਕੀਤੇ।ਮੰਚ ਸੰਚਾਲਨ ਦੇ ਫਰਜ਼ ਧਰਵਿੰਦਰ ਸਿੰਘ ਔਲਖ ਵਲੋਂ ਸੁਚੱਜੇ ਢੰਗ ਨਾਲ ਨਿਭਾਉਣ ਦੇ ਨਾਲ ਨਾਲ ਪੁਸਤਕ ਬਾਰੇ ਟਿਪਣੀਆਂ ਵੀ ਕੀਤੀਆਂ ਗਈਆਂ।ਇਸ ਸਮਾਰੋਹ ਦੌਰਾਨ ਡਾ: ਸਤਨਾਮ ਰੰਧਾਵਾ, ਰਾਜ ਖੁਸ਼ਵੰਤ ਸਿੰਘ ਸੰਧੂ, ਗੁਰਨਾਮ ਕੌਰ ਚੀਮਾ, ਵਰਿੰਦਰ ਕੌਰ ਪੰਨੂ, ਰਾਜਵਿੰਦਰ ਕੌਰ, ਗਿਆਨੀ ਪਿਆਰਾ ਸਿੰਘ ਜਾਚਕ, ਸਰਬਜੀਤ ਸਿੰਘ ਸੰਧੂ,ਇਤਿਹਾਸਕਾਰ ਏ.ਐਸ.ਦਲੇਰ, ਸੰਤੋਖ ਸਿੰਘ ਰਾਹੀ, ਗੋਪਾਲ ਸਿੰਘ ਨਿਮਾਣਾ, ਰਾਜ ਚੋਗਾਵਾਂ, ਹਰਮੀਤ ਆਰਟਿਸਟ, ਪਿ੍ਰੰ: ਰਘਬੀਰ ਸਿੰਘ, ਪ੍ਰੋ: ਸਿਮਰਜੀਤ ਸਿੰਘ ਗਿੱਲ, ਮਨਜੀਤ ਸਿੰਘ ਬਾਸਰਕੇ, ਮੱਖਣ ਭੈਣੀਵਾਲ, ਸੁਰਿੰਦਰ ਸਿੰਘ ਨਿਮਾਣਾ, ਚੰਨਾ ਰਾਣੀਵਾਲੀਆ, ਸਤਨਾਮ ਸਿੱਧੂ ਫਰੀਦਕੋਟੀ, ਨਰਿੰਦਰ ਯਾਤਰੀ,ਮਹਾਂਬੀਰ ਸਿੰਘ ਗਿੱਲ, ਹਰੀ ਸਿੰਘ ਗਰੀਬ, ਅਜੀਤ ਨਬੀਪੁਰੀ, ਚਰਨਜੀਤ ਸਿੰਘ ਅਜਨਾਲਾ, ਮਹਾਂਬੀਰ ਸਿੰਘ ਗਿੱਲ ਆਦਿ ਸ਼ਖਸੀਅਤਾਂ ਹਾਜ਼ਰ ਹੋਈਆਂ ਅਤੇ ਕੁੱਝ ਚੋਣਵੇਂ ਕਵੀਆਂ ਵੱਲੋਂ ਆਪਣੀਆਂ ਰਚਨਾਵਾਂ ਵੀ ਪੜੀਆਂ ਗਈਆਂ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply