Thursday, October 8, 2026

ਪੰਜਾਬ ਸਰਕਾਰ ਵਲੋਂ ਟਰੱਕ ਯੂਨੀਅਨਾਂ ਤੋੜਣ ਦੀ ਨਿਖੇਧੀ

PPN2006201703ਬਠਿੰਡਾ, 20 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਟਰੱਕ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਸ਼ਰਨਜੀਤ ਸਿੰਘ ਸ਼ਰਨੀ ਨੇ ਪੰਜਾਬ ਸਰਕਾਰ ਵਲੋਂ ਟਰੱਕ ਯੂਨੀਅਨਾਂ ਤੋੜਣ ਦੀ ਨਿਖੇਧੀ ਕਰਦਿਆ ਪ੍ਰੈਸ ਕਲੱਬ ਬਠਿੰਡਾ ਵਿਚ ਪ੍ਰੈਸ ਦੇ ਸਾਹਮਣੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਟਰੱਕ ਮਾਲਕਾਂ ਦੇ ਹੱਥੋਂ ਰੁਜ਼ਗਾਰ ਖੋਹ ਕੇ ਉਨਾਂ ਨੂੰ ਬੇਰੁਜ਼ਗਾਰ ਕਰਕੇ ਪਰਿਵਾਰ ਨੂੰ ਭੁੱਖਾ ਮਾਰਨ ’ਤੇ ਤੁੱਲ ਹੈ।ਇਸ ਨਾਲ ਪੰਜਾਬ ਸਰਕਾਰ ਨੇ ਵੱਡੇ ਵੱਡੇ ਉਦਯੋਗ ਪਤੀਆਂ ਨੂੰ ਫਾਇਦਾ ਪਹੰੁਚਣ ਦੀ ਸਕੀਮ ਹੈ। ਕਿਉਂਕਿ ਜਦ ਯੂਨੀਅਨਾਂ ਟੁੱਟ ਗਈਆਂ ਤਾਂ ਫਿਰ ਉਹ ਆਪਣੀ ਮਨਮਰਜ਼ੀਆਂ ਕਰਨਗੇ ਅਤੇ ਟਰੱਕ ਮਾਲਕਾਂ ਨੂੰ ਆਪਣੀ ਮਰਜ਼ੀ ਨਾਲ ਵਰਤ ਕੇ ਭਾਵ ਘਾਟੇ ਵਾਲੀ ਗੱਲ ਕੀਤੀ ਜਾਵੇਗੀ। ਟਰੱਕ ਅਪਰੇਟਰਾਂ ਦਾ ਇਸ ਫੈਸਲੇ ਨਾਲ ਬਿਲਕੁਲ ਹੀ ਲੱਕ ਤੋੜ ਕੇ ਰੱਖ ਦਿੱਤਾ ਜਾਵੇਗੇ।ਉਨਾਂ ਕਿਹਾ ਕਿ ਪਹਿਲਾਂ ਹੀ ਮੰਦੇ ਦੀ ਮਾਰ, ਟੋਲ ਟੈਕਸ, ਪਰਮਿੰਟ, ਡੀਲਜ਼, ਕਰਜ਼ੇ ਅਤੇ ਟੈਕਸਾਂ ਦੀ ਮਾਰ ਝੱਲ ਰਹੇ ਅਪਰੇਟਰਾਂ ਨੂੰ ਉੱਠਣਾ ਮੁਸ਼ਕਿਲ ਹੋਇਆ ਪਿਆ ਹੈ।ਉਨਾਂ ਕਿਹਾ ਕਿ ਕਾਂਗਰਸ ਸਰਕਾਰ ਪਹਿਲਾਂ ਹੀ ਆਰ.ਟੀ.ਏ ਗੱਡੀਆਂ ਦੇ ਚਲਾਨ ਵੀ ਜਿਆਦਾ ਤੋਂ ਜਿਆਦਾ ਕੱਟ ਰਹੀ ਹੈ।ਉਨਾਂ ਕਿਹਾ ਕਿ ਪੰਜਾਬ ਸਰਕਾਰ ਯੂਨੀਅਨ ਤੋੜਣ ਦੀ ਬਜਾਏ ਇੰਡਸਟਰੀਆਂ ਅਤੇ ਯੂਨੀਅਨਾਂ ਵਿਚਕਾਰ ਦਾ ਰਾਸਤੇ ਕੱਢੇ।ਇਸ ਮੌਕੇ ਉਨਾਂ ਨਾਲ ਬੰਤ ਸਿੰਘ,ਮੁਨੀਸ਼ ਜੋਸ਼ੀ, ਬਲਕਰਨ ਸਿੰਘ ਆਦਿ ਹਾਜ਼ਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply