Thursday, March 19, 2026

ਸਰਨਾ ਵੱਲੋਂ ਕੈਪਟਨ ਨੂੰ ਕਲੀਨਚਿੱਟ ਦੇਣ `ਤੇ ਦਿੱਲੀ ਕਮੇਟੀ ਸਖਤ ਰੌਂਅ `ਚ

PPN2006201706ਨਵੀਂ ਦਿੱਲੀ, 20 ਜੂਨ (ਪੰਜਾਬ ਪੋਸਟ ਬਿਊਰੋ) – 21 ਸਿੱਖ ਨੌਜਵਾਨਾਂ ਦੇ ਹਿਰਾਸਤੀ ਕਤਲ ਮਾਮਲੇ ਦੇ ਕਥਿਤ ਮੁਖ ਰਾਜਦਾਰ ਪਸ਼ਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਦਿੱਤੀ ਗਈ ਕਲੀਨਚਿੱਟ ਤੇ ਵਿਵਾਦ ਪੈਦਾ ਹੋ ਗਿਆ ਹੈ।ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਬੁਲਾਰੇ ਪਰਮਿੰਦਰ ਪਾਲ ਸਿੰਘ, ਸੀਨੀਅਰ ਆਗੂ ਓਂਕਾਰ ਸਿੰਘ ਥਾਪਰ ਅਤੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਅੱਜ ਕਮੇਟੀ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਨਾ ਦੀ ਕਾਰਜਸ਼ੈਲੀ ਤੇ ਸਵਾਲ ਖੜੇ ਕੀਤੇ। ਕਾਲਕਾ ਨੇ ਦੱਸਿਆ ਕਿ 21 ਸਿੱਖ ਨੌਜਵਾਨਾਂ ਵੱਲੋਂ ਹਵਾਲਗੀ ਦੇਣ ਤੋਂ ਬਾਅਦ ਉਨ੍ਹਾਂ ਦਾ ਹਿਰਾਸਤੀ ਕਤਲ ਹੋਇਆ ਸੀ, ਜਿਸ ਨੂੰ ਖੁਦ ਆਪ ਕੈਪਟਨ ਨੇ ਸਵੀਕਾਰ ਕੀਤਾ ਹੈ, ਪਰ ਮੁੱਖ ਮੰਤਰੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਇਸ ਮਸਲੇ ਤੇ ਨਾ ਤਾਂ ਪੀੜਤ ਪਰਿਵਾਰਾਂ ਦਾ ਖੁਲਾਸਾ ਕੀਤਾ ਅਤੇ ਨਾ ਹੀ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖਿਲਾਫ ਐਫ. ਆਈ.ਆਰ ਦਰਜ ਕੀਤੀ। ਇਸ ਲਈ ਮਜਬੂਰਨ ਕਮੇਟੀ ਨੇ ਕੈਪਟਨ ਦੀ ਇਸ ਮਸਲੇ ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵਿਚ ਅਤੇ ਅਕਾਲੀ ਦਲ ਬੁਲਾਰੇ ਪਰਮਿੰਦਰ ਅਤੇ ਜੌਲੀ ਦੇ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ।  ਕਾਲਕਾ ਨੇ ਹੈਰਾਨੀ ਜਤਾਈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਸੁਣਵਾਈ ਤੋਂ ਪਹਿਲਾ ਸਰਨਾ ਨੇ ਕੈਪਟਨ ਨੂੰ ਕਲੀਨਚਿੱਟ ਕਿਵੇਂ ਦੇ ਦਿੱਤੀ। ਜਦੋਂਕਿ ਕੈਪਟਨ ਨੇ ਖੁਦ ਆਪ ਇਸ ਗੱਲ ਦਾ ਕਬੂਲਨਾਮਾ ਸੋਸ਼ਲ ਮੀਡੀਆ ’ਤੇ ਦਿੱਤਾ ਸੀ ਕਿ ਇਨ੍ਹਾਂ ਨੌਜਵਾਨਾਂ ਦਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੀ ਪਹਿਲ ਤੇ ਹਵਾਲਗੀ ਦੇਣ ਬਾਅਦ ਕਤਲ ਕੀਤਾ ਗਿਆ ਸੀ। ਪੰਜਾਬ ਸਰਕਾਰ ਵੱਲੋਂ ਸਿੱਖ ਮਸਲਿਆਂ ’ਤੇ ਵਿਖਾਈ ਜਾ ਰਹੀ ਉਦਾਸੀਨਤਾ ਨੂੰ ਸਰਨਾ ਵੱਲੋਂ ਲਗਾਤਾਰ ਨਜਰਅੰਦਾਜ ਕਰਨ ਤੇ ਕਾਲਕਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਕਾਲਕਾ ਨੇ ਕਿਹਾ ਕਿ ਸੋੜ੍ਹੀ ਸਿਆਸਤ ਲਈ ਸਾਬਕਾ ਦਿੱਲੀ ਕਮੇਟੀ ਪ੍ਰਧਾਨ ਦਾ ਕਾਤਿਲ ਪੱਖ ਦੇ ਨਾਲ ਖੜਾ ਹੋਣਾ ਕੌਮ ਦੇ ਵਕਾਰ ਨੂੰ ਠੇਸ ਪਹੁੰਚਾਉਣ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੋਤੀ ਦੇਣ ਵਰਗਾ ਹੈ।
ਪਰਮਿੰਦਰ ਨੇ ਸਰਨਾ ਵੱਲੋਂ ਪੰਥਕ ਮਸਲਿਆਂ ਤੇ ਕੀਤੀ ਜਾ ਰਹੀ ਸਹੂਲੀਅਤ ਦੀ ਰਾਜਨੀਤੀ ਨੂੰ ਗਲਤ ਪਰੰਪਰਾ ਦੱਸਿਆ। ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਪੰਜਾਬ ਸਰਕਾਰ ਵੱਲੋਂ ਖਾਲਿਸਤਾਨ ਸਮਰਥਕ ਦੱਸਣਾ, ਕੈਪਟਨ ਵੱਲੋਂ ਕੇ.ਪੀ.ਐਸ ਗਿੱਲ ਦੀ ਸ਼ੋਕ ਸਭਾ ’ਚ ਜਾਣਾ ਅਤੇ ਵਿਧਾਨਸਭਾ ਵਿਖੇ ਸ਼ਰਧਾਂਜਲੀ ਦੇਣਾ, ਕੈਬਿਨੇਟ ਮਸ਼ਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਵਿਰਾਸਤ ਏ ਖਾਲਸਾ ਨੂੰ ਚਿੱਟਾ ਹਾਥੀ ਦੱਸਣਾ, ਪੰਜਾਬ ਕੈਬਿਨੇਟ ਵੱਲੋਂ ਖਾਲਸਾ ਯੂਨੀਵਰਸਿਟੀ ਦੀ ਮਾਨਤਾ ਨੂੰ ਰੱਦ ਕਰਨਾ, ਸਾਬਕਾ ਮੁਖ ਮਸ਼ਤਰੀ ਬੇਅੰਤ ਸਿੰਘ ਦੇ ਪੋਤਰੇ ਨੂੰ ਡੀ.ਐਸ.ਪੀ ਨਿਯੁੱਕਤ ਕਰਨਾ ਅਤੇ ਨਿਦੋਰਸ਼ ਸਿੱਖਾਂ ਨੂੰ ਫਰਜੀ ਮੁਕੱਦਮੇ ’ਚ ਫਸਾਉਣ ਦੇ ਹੋ ਰਹੇ ਖੁਲਾਸਿਆਂ ’ਤੇ ਸਰਨਾ ਦੀ ਚੁੱਪੀ ਨੂੰ ਪਰਮਿੰਦਰ ਨੇ ਸ਼ੱਕੀ ਦੱਸਿਆ।
ਥਾਪਰ ਨੇ ਸਰਨਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਗਾਤਾਰ ਨਜ਼ਰਅੰਦਾਜ਼ ਕਰਨ ਦੇ ਸਾਹਮਣੇ ਆ ਰਹੇ ਰੁਝਾਨ ਨੂੰ ਗਲਤ ਦੱਸਿਆ।ਜੌਲੀ ਨੇ ਕਿਹਾ ਕਿ 21 ਸਿੱਖਾਂ ਦੇ ਹਿਰਾਸਤੀ ਕਤਲ ਦਾ ਸੱਚ ਲਭਣ ਲਈ ਮਨੁੱਖੀ ਅਧਿਕਾਰ ਕਮਿਸ਼ਨ ਜਾਣਾ ਕਮੇਟੀ ਦਾ ਕਾਨੂੰਨੀ ਫਰਜ਼ ਹੈ ਪਰ ਸਰਨਾ ਵੱਲੋਂ ਬਿਨਾਂ ਕਿਸੇ ਆਧਾਰ ’ਤੇ ਕੈਪਟਨ ਨੂੰ ਦੋਸ਼ ਮੁਕਤ ਕਰਨਾ ਸਿੱਖ ਕੌਮ ਦੇ ਨਾਲ ਧਰੋਹ ਕਮਾਉਣ ਵਰਗਾ ਹੈ। ਇਸ ਮੌਕੇ ਦਿੱਲੀ ਕਮੇਟੀ ਦੇ ਕਈ ਮੈਂਬਰ ਸਾਹਿਬਾਨ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply