Wednesday, March 18, 2026

ਇਰਾਕ ‘ਚ ਬੰਧਕ ਬਣਾਏ ਗਏ ਧੂਰੀ ਤੇ ਨਵਾਂ ਸ਼ਹਿਰ ਦੇ ਨੌਜਵਾਨਾਂ ਦੇ ਪਰਿਵਾਰਾਂ ਨੇ ਪ੍ਰੋ: ਸਰਚਾਂਦ ਸਿੰਘ ਨਾਲ ਕੀਤੀ ਮੁਲਾਕਾਤ

ਪੰਜਾਬ ਤੇ ਕੇਂਦਰ ਸਰਕਾਰ ਪੀੜਤ ਪਰਿਵਾਰਾਂ ਦੀਆਂ ਦੁਖ ਤਕਲੀਫ਼ਾਂ ਤੋ ਬਾਖਬਰ -ਪ੍ਰੋ: ਸਰਚਾਂਦ , ਸਿਆਲਕਾ

PPN030715

ਅੰਮ੍ਰਿਤਸਰ, 3 ਜੁਲਾਈ ( ਸੁਖਬੀਰ ਸਿੰਘ) – ਇਰਾਕ ਦੇ ਗ੍ਰਹਿ ਯੁੱਧ ਦੌਰਾਨ ਬੰਧਕ ਬਣਾਏ ਗਏ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਨੂੰ ਉਡੀਕਦੇ ਪਰਿਵਾਰਾਂ ਨੂੰ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਨੇ ਧਰਵਾਸ ਦਿੰਦਿਆਂ ਅਤੇ ਕਿਹਾ ਕਿ ਉਹਨਾਂ ਨੂੰ ਵਿਦੇਸ਼ ਮੰਤਰਾਲੇ ਦੇ ਸੂਤਰਾਂ ਤੋ ਪਤਾ ਲਗਾ ਹੈ ਕਿ ਇਰਾਕ ਵਿੱਚ ਮਨੁੱਖੀ ਹਿਤਾਂ ਲਈ ਕਾਰਜਸ਼ੀਲ ਰੈੱਡ ਕਰੀਸਨ ਦੇ ਨੁਮਾਇੰਦਿ ਆਂ ਨੇ ਬੰਧਕਾਂ ਨੂੰ ਅੱਖੀਂ ਦੇਖਣ ਦਾ ਦਾਅਵਾ ਕੀਤਾ ਹੈ ਨੇ ਦੱਸਿਆ ਕਿ ਉਹਨਾਂ ਦੇ ਭਾਰਤੀ ਨੌਜਵਾਨ ਬਚੇ ਜੋ ਕਿ ਮੂਸਲ ਵਿੱਚ ਵਿਦਰੋਹੀਆਂ ਦੇ ਕਬਜ਼ੇ ਵਿੱਚ ਹਨ ਉਹ ਪੂਰੀ ਤਰਾਂ ਸੁਰਖਿਅਤ ਹਨ। ਅੱਜ ਸ: ਮਜੀਠੀਆ ਦੇ ਗ੍ਰਹਿ ਵਿਖੇ ਧੂਰੀ ਜ਼ਿਲ੍ਹਾ ਸੰਗਰੂਰ ਤੋ ਇਰਾਕ ਵਿੱਚ ਫਸੇ ਨੌਜਵਾਨ ਪਰਿਤਪਾਲ ਸ਼ਰਮਾ ਦੇ ਪੁੱਤਰ ਨੀਰਜ ਕੁਮਾਰ ਅਤੇ ਨਵਾਂਸ਼ਹਿਰ ਦੇ ਵਾਸੀ ਪਰਵਿੰਦਰ ਕੁਮਾਰ ਦੇ ਪਿਤਾ ਜੀਤ ਰਾਮ ਆਦਿ ਸਮੇਤ ਹੋਰਨਾਂ ਪੀੜਤ ਪਰਿਵਾਰਕ ਮੈਂਬਰਾਂ ਨੇ ਮਜੀਠੀਆ ਦੇ ਓਐਸਡੀ ਕਰਨਲ ਸੰਤੋਖ ਸਿੰਘ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਗੁਰਪਿੰਦਰ ਕੌਰ ਭੋਏਵਾਲ ਤੇ ਸੁਪਰੀਟੈਟ ਸ: ਜਸਵੰਤ ਸਿੰਘ ਦੀ ਮੌਜੂਦਗੀ ਵਿੱਚ ਪ੍ਰੋ: ਸਰਚਾਂਦ ਸਿੰਘ ਨਾਲ ਮੁਲਾਕਾਤ ਕਰਦਿਆਂ ਉਹਨਾਂ ਨੂੰ ਆਪਣੀਆਂ ਚਿੰਤਾਵਾਂ ਤੇ ਪ੍ਰੇਸ਼ਾਨੀਆਂ ਤੋ ਜਾਣੂ ਕਰਾਇਆ। ਇਸ ਮੌਕੇ ਪ੍ਰੋ: ਸਰਚਾਂਦ ਸਿੰਘ ਨੇ ਉਹਨਾਂ ਨੂੰ ਸੰਜਮ ਤੇ ਹੌਸਲਾ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਪੀੜਤ ਪਰਿਵਾਰਾਂ ਦੀਆਂ ਦੁਖ ਤਕਲੀਫ਼ਾਂ ਤੋ ਬਾਖਬਰ ਹਨ। ਉਹਨਾਂ ਪੰਜਾਬ ਸਰਕਾਰ ਵਲ਼ੋਂ ਪੀੜਤ ਪਰਿਵਾਰਾਂ ਨੂੰ ਹਰ ਮਹੀਨੇ 20  ਹਜ਼ਾਰ ਰੁਪੈ ਸਹਾਇਤਾ ਰਾਸ਼ੀ ਦੇਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ , ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਬਿਕਰਮ ਸਿੰਘ ਮਜੀਠੀਆ ਵਲ਼ੋਂ ਪੀੜਤ ਪਰਿਵਾਰਾਂ ਅਤੇ ਨੌਜਵਾਨਾਂ ਦੀ ਸਲਾਮਤ ਵਾਪਸੀ ਲਈ ਕੀਤੇ ਜਾ ਰਹੇ ਯਤਨਾਂ ਤੋ ਪੀੜਤ ਪਰਿਵਾਰਾਂ ਨੂੰ ਜਾਣੂ ਕਰਾਇਆ। ਉਹਨਾਂ ਪੀੜਤ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਅਤੇ ਦਿਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਵਲ਼ੋਂ ਜਾਰੀ 60-60 ਹਜ਼ਾਰ ਦੀ ਸਹਾਇਤਾ ਰਾਸ਼ੀ ਵੀ ਲੋੜੀਂਦੀ ਕਾਰਵਾਈ ਕਰਨ ਉਪਰੰਤ ਜਲਦ ਮੁਹਇਆ ਕਰਾਉਣ ਦਾ ਭਰੋਸਾ ਦਿੱਤਾ। ਉਹਨਾਂ ਭਰੋਸਾ ਦਿੰਦਿਆਂ ਕਿਹਾ ਕਿ ਇਰਾਕੀ ਖਾਨਾਜੰਗੀ ਕਾਰਨ ਪੀੜਤ ਪੰਜਾਬੀ ਪਰਿਵਾਰਾਂ ਦਾ ਸਰਕਾਰ ਪੂਰਾ ਪੁਰਾ ਖਿਆਲ ਰਖੇਗੀ।

Check Also

ਰਾਜਪਾਲ ਪੰਜਾਬ ਬਨਵਾਰੀ ਲਾਲ ਪ੍ਰੋਹਿਤ ਵਲੋਂ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ

ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ …

Leave a Reply