ਸਮਰਾਲਾ, 3 ਜੁਲਾਈ (ਪ. ਪ.) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਵਿਸ਼ੇਸ਼ ਇਕੱਤਰਤਾ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੀ ਹੋ ਰਹੀ 13 ਜੁਲਾਈ ਨੂੰ ਚੋਣ ਦੇ ਸਬੰਧ ਵਿੱਚ ਜਨਰਲ ਸਕੱਤਰ ਦੇ ਅਹੁਦੇ ਲਈ ਉਮੀਦਵਾਰ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ੍ਰੀ ਦੇਸ ਰਾਜ ਕਾਲੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀ ਕਾਲੀ ਨੇ ਸਭਾ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਹ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਉਥਾਨ ਲਈ ਆਪਣੀ ਜੀਅ ਜਾਨ ਨਾਲ ਸੇਵਾ ਕਰਨਗੇ। ਇਸ ਤੋਂ ਇਲਾਵਾ ਪ੍ਰਵਾਸੀ ਲੇਖਕਾਂ ਲੇਖਕਾਂ ਨੂੰ ਨਿਮੰਤ੍ਰਿਤ ਕੀਤਾ ਜਾਵੇਗਾ ਅਤੇ ਸਭਾ ਵੱਲੋਂ ਦਿੱਤੇ ਜਾਂਦੇ ਪੁਰਸਕਾਰਾਂ ਦੀ ਰਾਸ਼ੀ ਵਿੱਚ ਹੋਰ ਵਾਧਾ ਕਰਕੇ, ਢੁੱਕਵੇਂ ਸਾਹਿਤਕਾਰਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਸਭਾ ਵੱਲੋਂ ਪੰਜਾਬੀ ਗ਼ਜ਼ਲ, ਕਹਾਣੀ, ਨਾਵਲ ਅਤੇ ਨਾਟਕ ਸਬੰਧੀ ਵੱਖ ਵੱਖ ਸਮਿਆਂ ਤੇ ਵਰਕਸ਼ਾਪਾਂ ਦਾ ਅਯੋਜਿਨ ਕੀਤਾ ਜਾਵੇਗਾ। ਇਸ ਮੌਕੇ ਪੁੱਜੇ ਪ੍ਰਸਿੱਧ ਗ਼ਜ਼ਲਗੋ ਸੁਰਜੀਤ ਜੱਜ ਨੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦਾ ਪੈਨਲ ਪੇਸ਼ ਕਰਦਿਆਂ ਕਿਹਾ ਕਿ ਪ੍ਰਧਾਨ ਦੀ ਚੋਣ ਬਿਨ੍ਹਾਂ ਚੋਣ ਮੁਕਾਬਲੇ ਸਰਬਸੰਮਤੀ ਨਾਲ ਪ੍ਰਿੰ: ਲਾਭ ਸਿੰਘ ਖੀਵਾ ਪਹਿਲਾਂ ਹੀ ਜਿੱਤ ਚੁੱਕੇ ਹਨ ਅਤੇ ਸੀਨੀ: ਮੀਤ ਪ੍ਰਧਾਨ ਦੇ ਅਹੁਦੇ ਲਈ ਸ੍ਰੀ ਅਤਰਜੀਤ ਚੋਣ ਮੈਦਾਨ ਵਿੱਚ ਹਨ। ਮੀਤ ਪ੍ਰਧਾਨ ਦੇ ਅਹੁਦੇ ਲਈ ਪ੍ਰੋ. ਰਾਮ ਮੂਰਤੀ, ਪ੍ਰੋ. ਮਾਨ ਸਿੰਘ ਢੀਂਡਸਾ, ਸੁਖਚਰਨ ਸਿੰਘ ਸਿੱਧੂ, ਜਸਵੀਰ ਝੱਜ। ਸਕੱਤਰ ਲਈ ਵਰਗਸ ਸਲਾਮਤ, ਕਰਮ ਸਿੰਘ ਵਕੀਲ ਉਮੀਦਵਾਰ ਹਨ। ਇਸ ਮੌਕੇ ਸਭਾ ਦੇ ਹਾਜਰ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਇਸ ਪੈਨਲ ਦੀ ਤਾਈਦ ਕਰਦਿਆਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਨੇ ਸਭਾ ਦੀ ਤਰਫੋ ੧੦੦੦ ਰੁਪਏ ਦੀ ਮਾਲੀ ਮੱਦਦ ਸ੍ਰੀ ਦੇਸ ਰਾਜ ਕਾਲੀ ਨੂੰ ਭੇਟ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬੀ ਦੇ ਪ੍ਰਸਿੱਧ ਲੇਖਕ ਬਾਬਾ ਬੋਹੜ ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਜੋਗਿੰਦਰ ਸਿੰਘ ਜੋਸ਼ ਸਲਾਹਕਾਰ, ਪ੍ਰੇਮ ਸਾਗਰ ਸ਼ਰਮਾ ਸਲਾਹਕਾਰ, ਜਗਦੀਸ਼ ਨੀਲੋਂ ਜਨ: ਸਕੱਤਰ, ਦੀਪ ਦਿਲਬਰ ਸਕੱਤਰ, ਇੰਦਰਜੀਤ ਸਿੰਘ ਕੰਗ ਪ੍ਰੈੱਸ ਸਕੱਤਰ, ਸੰਦੀਪ ਤਿਵਾੜੀ ਖਜਾਨਚੀ, ਦਰਸ਼ਨ ਸਿੰਘ ਕੰਗ, ਲਖਵੀਰ ਸਿੰਘ ਬਲਾਲਾ, ਸੋਹਣਜੀਤ ਕੋਟਾਲਾ, ਰਿੱਕੀ ਭਾਰਦਵਾਜ ਆਦਿ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …