Monday, October 12, 2026

ਅੱਖਾਂ ਦੇ ਮੁਫ਼ਤ ਕੈਂਪ `ਚ 1000 ਮਰੀਜਾਂ ਦਾ ਹੋਇਆ ਚੈਕਅਪ ਤੇ 80 ਆਪਰੇਸ਼ਨ ਲਈ ਰਵਾਨਾ

PPN2106201719ਸੰਦੌੜ 21 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)  – ਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਛੇਵੀਂ ਪਿੰਡ ਅਲੀਪੁਰ ਖ਼ਾਲਸਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਹੀਦੀ ਦਿਹਾੜੇ ਨੂੰ ਸਮਰਪਿਤ ਅਸਥਾਨ ਦੇ ਮੁੱਖ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਖਾਲਸਾ ਦੀ ਦੇਖ ਰੇਖ ਹੇਠ ਦੀਵਾਨ ਟੋਡਰ ਮੱਲ ਚੈਰੀਟੇਬਲ ਸੁਸਾਇਟੀ ਵੱਲੋਂ ਅੱਖਾਂ ਦਾ ਪਹਿਲਾ ਵਿਸ਼ਾਲ ਚੈਕਅਪ ਅਤੇ ਅਪਰੇਸ਼ਨ ਕੈਂਪ ਆਯੋਜਿਤ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵੀਰ ਮਨਪ੍ਰੀਤ ਸਿੰਘ ਖਾਲਸਾ ਨੇ ਦਸਿਆ ਕਿ ਕੈਂਪ ਵਿੱਚ ਸ਼ੰਕਰਾ ਹਸਪਤਾਲ ਮੁੱਲਾਪੁਰ (ਲੁਧਿਆਣੇ ਵਾਲੇ) ਦੇ ਮਾਹਿਰ ਡਾਕਟਰਾਂ ਦੀ ਸਮੁੱਚੀ ਟੀਮ ਵੱਲੋਂ ਕਰੀਬ 1000 ਮਰੀਜ਼ਾਂ ਦੀਆਂ ਅੱਖਾਂ ਦਾ ਚੈਕਅਪ ਕੀਤਾ ਗਿਆ ਅਤੇ ਅਤੇ 80 ਮਰੀਜਾਂ ਨੂੰ ਅਪ੍ਰੇਸਨ ਲਈ ਰਵਾਨਾ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਮਰੀਜਾਂ ਨੂੰ ਮੁਫਤ ਦਵਾਈਆਂ ਤੇ 500 ਦੇ ਕਰੀਬ ਮੁਫਤ ਐਨਕਾਂ ਦੀ ਸੇਵਾ ਭਾਈ ਅਮਰੀਕ ਸਿੰਘ ਗਿਲ (ਯੂ.ਕੇ) ਵਾਲਿਆਂ ਵਲੋਂ ਕੀਤੀ ਗਈ ਹੈ।ਇਸ ਮੌਕੇ ਭਾਈ ਮਨਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਧਰਮ ਦੇ ਪ੍ਰਚਾਰ ਦੇ ਨਾਲ ਸਮਾਜ ਤੇ ਵਾਤਾਵਰਣ ਦੀ ਸੇਵਾ ਦੀ ਵੀ ਵੱਡੀ ਲੋੜ ਹੈ, ਜਿਸ ਵੱਲ ਹਰ ਮਨੁੱਖ ਨੂੰ ਆਉਣਾ ਚਾਹੀਦਾ ਹੈ ਤਾਂ ਜੋ ਇਕ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ।ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਲੱਖਾ ਚੂਹੜਚੱਕ, ਪ੍ਰਵਾਸੀ ਭਾਰਤੀ ਗੁਰਮਿੰਦਰ ਸਿੰਘ ਥਿੰਦ, ਕੈਂਪ ਇੰਚਾਰਜ ਅਮਨਿੰਦਰ ਸ਼ਿੰਘ, ਅਮਿ੍ਰਤਪਾਲ ਸਿੰਘ, ਡਾ. ਸਮਿਧੀ ਸ਼ਰਮਾ, ਸਵਾਮੀ ਅਨੰਤਾਨੰਦ ਜਲੂਰ, ਚਰਨਜੀਤ ਸਿੰਘ ਚੰਨੀ, ਚਮਕੌਰ ਸਿੰਘ ਬਈਏਵਾਲ ਸਮੇਤ ਕਈ ਹਾਜ਼ਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply