Monday, October 12, 2026

ਸ਼ਹਿਰ ਦੀ ਸੁੰਦਰਤਾ ’ਤੇ ਸਵੱਛ ਭਾਰਤ ਤਹਿਤ ਨਗਰ ਨਿਗਮ ਦਾ ਪੀਲਾ ਪੰਜਾ ਚਲਿਆ

ਨਗਰ ਨਿਗਮ ਵਲੋਂ ਸ਼ਹਿਰ ਵਿਚ ਵੱਡੀਆਂ ਵੱਡੀਆਂ ਕੰਪਨੀਆਂ ਦੇ ਬੋਰਡਾਂ ਨੂੰ ਲਾਉਣ ਦੀ ਮੁਹਿੰਮ ਸ਼ੁਰੂ

PPN2106201718ਬਠਿੰਡਾ, 21 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਨਗਰ ਨਿਗਮ ਵਲੋਂ ਸ਼ਹਿਰ ਵਿਚ ਵੱਡੇ ਵੱਡੇ ਬੋਰਡਾਂ ਨੂੰ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ।ਉਸ ਨੂੰ ਚਾਲੂ ਰੱਖਦਿਆਂ ਨਗਰ ਨਿਗਮ ਦੀ ਟੀਮ ਵਲੋਂ ਫਿਰ ਸ਼ਹਿਰ ਦੀ ਕੋਰਟ ਰੋਡ, ਬੱਸ ਸਟੈਂਡ ’ਤੇ ਲੱਗੇ ਵੱਡੇ ਵੱਡੇ ਬੋਰਡਾਂ ਨੂੰ ਉਨਾਂ ਵਲੋਂ ਲਹਿਆ ਗਿਆ।ਸੁਪਰਡੈਂਟ ਰਵੀ ਲੂਨਾ, ਇੰਸਪੈਕਟਰ ਗੁਰਦੀਪ ਸਿੰਘ, ਸਹਾਇਕ ਗੁਰਦੀਪ ਸਿੰਘ ਪੰਮੀ ਅਤੇ ਭੋਲਾ ਸਿੰਘ ਨੇ ਆਪਣੀ ਅਗਵਾਈ ਵਿਚ ਬੋਰਡ ਲਾਉਣੇ ਸ਼ੁਰੂ ਕਰਵਾਏ।ਜਿਨਾਂ ਦੁਕਾਨਦਾਰਾਂ ਨੇ ਕੰਪਨੀਆਂ ਦੇ ਨਾਮ ਬੋਰਡ ਤੋਂ ਮਿਟਾ ਦਿੱਤਾ।ਉਨਾਂ ਨੂੰ ਬਖ਼ਸ ਦਿੱਤਾ ਗਿਆ।ਕੋਰਟ ਰੋਡ ਕਿਉ ਕਿ ਮੋਬਾਇਲਾਂ ਦੀ ਹੀ ਮਾਰਕਿਟ ਬਣੀ ਹੋਈ ਹੈ। ਇਥੇ ਕੰਪਨੀਆਂ ਨੇ ਇਕ ਸਾਰ ਦੇ ਬੋਰਡ ਲੱਗਾ ਕੇ ਸ਼ਹਿਰ ਦੀ ਸ਼ਾਨ ਬਣਾ ਦਿੱਤੀ ਸੀ ਲੇਕਿਨ ਨਗਰ ਨਿਗਮ ਦੇ ਅਧਿਕਾਰੀਆਂ ਦੇ ਕਹਿਣ ’ਤੇ ਮਾਰਕਿਟ ਦੇ ਬੋਰਡ ਪੁੱਟਣੇ ਸ਼ੁਰੂ ਹੋਏ ਤੇ ਹੁਣ ਵੇਖਣ ’ਚ ਇਹ ਉਜਾੜ ਮਾਰਕਿਟ ਲੱਗ ਰਹੀ ਹੈ।ਨਗਰ ਨਿਗਮ ਅਧਿਕਾਰੀਆਂ ਦੇ ਕਹਿਣ ’ਤੇ ਕੰਪਨੀਆਂ ਵੱਡੇ ਵੱਡੇ ਬੋਰਡ ਲਗਾਉਣੇ ਤਾਂ ਸ਼ੁਰੂ ਕਰ ਦਿੰਦੀਆਂ ਹਨ, ਪ੍ਰੰਤੂ ਟੈਕਸ ਭਰਨ ਦਾ ਨਾਮ ਨਹੀ ਲੈਂਦੀਆਂ, ਦੁਕਾਨਦਾਰਾਂ ਨੇ ਇਸ ਦਾ ਰੋਸ ਕੀਤਾ ਤਾਂ ਉਨਾਂ ਕਿਹਾ ਕਿ ਤੁਸੀ ਆਪਣੀ ਦੁਕਾਨ ਦਾ ਨਾਮ ਲਿਖ ਸਕਦੇ ਹੋ ਲੇਕਿਨ ਕਿਸੇ ਕੰਪਨੀ ਦੀ ਇਸਤਿਹਾਰ ਬਾਜ਼ੀ ਨਹੀ ਕਰ ਸਕਦੇ।ਨਗਰ ਨਿਗਮ ਦੇ ਕਰਮਚਾਰੀਆਂ ਵਲੋਂ ਜਿਸ ਵੀ ਦੁਕਾਨ ਦਾ ਬੋਰਡ ਲਹਿਆ ਗਿਆ ਉਸ ਦੁਕਾਨ ਦਾ ਕਾਫ਼ੀ ਨੁਕਸਾਨ ਹੋਇਆ ਹੈ। ਇਸ ਮੌਕੇ ਪਰਮਜੀਤ ਸਿੰਘ ਏ.ਐਸ.ਆਈ. ਪੁਲਿਸ ਪਾਰਟੀ ਦੀ ਅਗਵਾਈ ਕਰ ਰਹੇ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply