Tuesday, October 13, 2026

ਸੁਜਾਨਪੁਰ ਕਮਿਊਨਿਟੀ ਹਾਲ ਵਿਖੇ ਯੋਗਾ ਕੈਂਪ ਲਗਾਇਆ

PPN2106201723 PPN2106201724ਪਠਾਨਕੋਟ, 21 ਜੂਨ (ਪੰਜਾਬ ਪੋਸਟ ਬਿਊਰੋ) – ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਪਠਾਨਕੋਟ ਸਥਿਤ ਖੇਤਰੀ ਪ੍ਰਚਾਰ ਇਕਾਈ ਵਲੋਂ ਪਠਾਨਕੋਟ ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅਜ ਸੁਜਾਨਪੁਰ ਸਥਿਤ ਕਮਿਊਨਿਟੀ ਹਾਲ ਵਿਖੇ ਯੋਗ ਕੈਂਪ ਲਗਾਇਆ ਗਿਆ।   ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਲਗਾਏ ਗਏ ਯੋਗ ਕੈਂਪ ਦੀ ਪ੍ਰਧਾਨਗੀ ਡਾ. ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ ਨੇ ਕੀਤੀ।ਯੋਗਾ ਗੁਰੂ ਅਕਸ਼ੇਦੀਪ ਅਤੇ ਸ੍ਰੀਮਤੀ ਮੋਹੀਨੀ ਠਾਕੁਰ ਦੀ ਟੀਮ ਵਲੋਂ ਹਾਜਰ ਲੋਕਾਂ ਨੂੰ ਚੰਗੀ ਸਿਹਤ ਸੰਭਾਲ ਲਈ ਵੱਖ ਵੱਖ ਯੋਗ ਆਸਨ ਕਰਵਾਏ ਅਤੇ ਸਿਖਾਏ ਗਏ।  ਖੇਤਰੀ ਪ੍ਰਚਾਰ ਅਧਿਕਾਰੀ ਰਾਜੇਸ਼ ਬਾਲੀ ਨੇ ਦਸਿਆ ਕਿ ਦੇਸ਼ ਭਰ ਵਿੱਚ ਮਨਾਏ ਜਾ ਰਹੇ ਯੋਗ ਦਿਵਸ ਦੀ ਰਾਸ਼ਟਰੀ ਪੱਧਰ ‘ਤੇ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਖਨਊ ਵਿੱਚ ਕੀਤੀ।ਸੁਜਾਨਪੁਰ ਵਿੱਚ ਯੋਗ ਦਿਵਸ ਮਨਾਉਣ ਤੋਂ ਬਾਅਦ ‘ਬੇਟੀ ਬਚਾਓ-ਬੇਟੀ ਪੜਾਓ’ ਅਤੇ ਸਵੱਛ ਭਾਰਤ ਅਭਿਆਨ ਸਬੰਧੀ ਇਕ ਰੈਲੀ ਵੀ ਕੱਢੀ ਗਈ।ਜਿਸ ਨੂੰ ਡਾ. ਅਮਿਤ ਮਹਾਜਨ ਐਸ.ਡੀ.ਐਮ ਨੇ ਹਰੀ ਝੰਡੀ ਦਿਖਾ ਕੇ ਰਵਾਣਾ ਕੀਤਾ।  ਰਾਜੇਸ਼ ਬਾਲੀ ਨੇ ਦਸਿਆ ਕਿ 22 ਜੂਨ ਨੂੰ ਭਾਰਤ ਸਰਕਾਰ ਦੇ ਖੇਤਰੀ ਪ੍ਰਚਾਰ ਦਫਤਰ ਵਲੋਂ ਪਠਾਨਕੋਟ ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੇਂਦਰ ਦੀਆਂ ਲੋਕ ਭਲਾਈ ਯੋਜਨਾਵਾਂ ਬਾਰੇ ਇੱਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਸੁਜਾਨਪੁਰ ਦੇ ਕਮਿਊਨਿਟੀ ਹਾਲ ਵਿੱਚ ਕਰਵਾਇਆ ਜਾਵੇਗਾ।ਜਿਸ ਵਿਚ ਜਨ-ਧਨ ਯੋਜਨਾਵਾਂ, ਸਰਕਾਰੀ ਕਰਜੇ ਲੈ ਕੇ ਆਪਣੇ ਕੰਮ ਸੁਰੂ ਕਰਨ ਬਾਰੇ, ਉਜਵਲਾ ਯੋਜਨਾ ਆਦਿ ਬਾਰੇ ਜਾਗਰੂਕ ਕੀਤਾ ਜਾਵੇਗਾ।ਇਸ ਸੈਮੀਨਾਰ ਵਿੱਚ ਸ੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।ਉਨਾਂ ਦਸਿਆ ਕਿ ਇਹ ਜਾਗਰੂਕਤਾ ਸੈਮੀਨਾਰ ਸਵੇਰੇ 10 ਵਜੇ ਸ਼ੁਰੂ ਹੋਵੇਗਾ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply