ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਕਾਲਜ ਆਫ਼ ਇੰਜੀਨੀਰਿੰਗ ਤੇ ਟੈਕਨੋਲੋਜੀ ਵਿਖੇ ਕਾਲਜ ਕੈਂਪਸ ‘ਚ ਵਿਗਿਆਨ ਪਰਿਸ਼ਦ ਪੰਚਨੰਦ ਦੇ ਸਹਿਯੋਗ ਨਾਲ
ਅੰਤਰਰਾਸ਼ਟਰੀ ਯੋਗਾ ਦਿਵਸ `ਤੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਕਾਲਜ ਪ੍ਰਿੰਸੀਪਲ ਡਾ. ਵੀ.ਕੇ ਬੰਗਾ, ਵਾਇਸ ਪ੍ਰਿੰਸੀਪਲ ਰਿਟਾਇਰਡ ਕਰਨਲ ਗੁਰਮੁੱਖ ਸਿੰਘ, ਰਜਿਸਟਰਾਰ, ਵੱਖ-ਵੱਖ ਵਿਭਾਗਾਂ ਦੇ ਡੀਨ, ਮੁਖੀ ਅਤੇ ਫੈਕਲਟੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ।ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮੁੱਖ ਮਹਿਮਾਨ ਪੁੱਜੇ ਡਾ. ਆਦਰਸ਼ ਪਾਲ ਵਿੱਗ ਨੇ ਯੋਗ ਆਸਣ ਕਰਵਾ ਕੇ ਯੋਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।ਪ੍ਰਿੰਸੀਪਲ ਡਾ. ਵੀ.ਕੇ ਬੰਗਾ ਨੇ ਹਾਜ਼ਰੀਨ ਨੂੰ ਰੋਜਾਨਾ਼ ਯੋਗ ਅਭਿਆਸ ਕਰਨ ਦੀ ਸਲਾਹ ਦਿਤੀ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media