ਅੰਮ੍ਰਿਤਸਰ, 23 ਜੂਨ ( ਪੰਜਾਬ ਪੋਸਟ ਬਿਊੋ) – ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਤੇ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਗਿਆਨੀ ਕੇਵਲ ਸਿੰਘ
ਅਤੇ ਕੋਰ ਕਮੇਟੀ ਨੇ ਪੰਜਾਬ ਵਿਧਾਨ ਸਭਾ ਅੰਦਰ ਹੋਏ ਦੰਗਲ ਤੇ ਜੰਗਲ ਰਾਜ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਅਜਿਹਾ ਵਰਤਾਰਾ ਲੋਕ-ਰਾਜ ਤੇ ਧਰਮ ਨੂੰ ਚੁਣੌਤੀ ਦੇਣ ਵਾਲਾ ਕਾਰਾ ਹੈ। ਸਪੀਕਰ ਦੇ ਹੁਕਮਾਂ ਨਾਲ ਮਾਰਸ਼ਲਾਂ ‘ਤੇ ਪੁਲਿਸ ਵਲੋਂ ਦਸਤਾਰਾਂ ਚੁੰਨੀਆਂ ਉਤਾਰ ਕੇ ਧਰਮ ਨਾਲ ਧੱਕੇ ਦੀ ਕਰੂਪ ਤਸਵੀਰ ਪੇਸ਼ ਕੀਤੀ ਗਈ ਹੈ। ਜਿਸ ਨਾਲ ਹਰ ਪੰਜਾਬੀ ਸ਼ਰਮਸ਼ਾਰ ਹੋਇਆ ਹੈ। ਲੋਕਾਂ ਦੇ ਨੁਮਾਇੰਦਿਆਂ ਦੀ ਬੇਇਜ਼ਤੀ ਦਾ ਮਤਲਬ ਲੱਖਾਂ ਵੋਟਰਾਂ ਦੀ ਬੇਇਜ਼ਤੀ ਹੈ।ਜਨਤਾ ਇਸ ਵਿਧਾਨ ਸਭਾ ਤੋਂ ਨਰੋਈ ਵਿਚਾਰ ਚਰਚਾ ਰਾਹੀਂ ਸੂਬੇ ਦੇ ਵਿਕਾਸ ਅਤੇ ਸ਼ਾਂਤੀ ਦੀ ਆਸ ਰੱਖਦੀ ਹੈ, ਪਰ ਅਸੱਭਿਅਕ ਬੋਲ ਬਾਣੀ ਅਤੇ ਹੱਥੋਪਾਈ ਦੇ ਘਟਨਾਕ੍ਰਮ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ।ਉਨਾਂ ਕਿਹਾ ਕਿ ਦਸਤਾਰਾਂ ਅਤੇ ਚੁੰਨੀਆਂ ਦੀ ਹੋਈ ਬੇਅਦਬੀ ਨੇ ਧਰਮੀ ਜਗਤ ਨੂੰ ਡੂੰਘੇ ਜ਼ਖਮ ਦਿੱਤੇ ਹਨ।ਜਿਸ ਦਾ ਹਿਸਾਬ ਤੇ ਜਵਾਬ ਧਰਮ ਜਗਤ ਦੀ ਕਚਹਿਰੀ ਵਿਚ ਦੇਣਾ ਪਵੇਗਾ।ਸਪੀਕਰ ਅਤੇ ਅਧਿਕਾਰੀਆਂ ਨੂੰ ਸਿੱਖ ਕੌਮ ਤੋਂ ਵਿਸ਼ੇਸ਼ ਮੁਆਫੀ ਮੰਗਣੀ ਪਵੇਗੀ।
ਗਿ. ਕੇਵਲ ਸਿੰਘ ਨੇ ਕਿਹਾ ਕਿ ਪੰਥਕ ਤਾਲਮੇਲ ਸੰਗਠਨ ਕਿਸੇ ਨੂੰ ਵੀਸੇ ਨਾਲ ਵੀ ਧੱਕੇਸ਼ਾਹੀ ਕਰਨ ਦੀ ਆਗਿਆ ਨਹੀਂ ਦੇਵੇਗਾ ਅਤੇ ਨਾ ਹੀ ਮੂਕ ਦਰਸ਼ਕ ਬਣਿਆ ਰਹੇਗਾ।ਉਨਾਂ ਨੇ ਸੱਤਾਧਾਰੀ ਤੇ ਵਿਰੋਧੀ ਧਿਰ ਨੂੰ ਅਪੀਲ ਕੀਤੀ ਕਿ ਆਪੋ ਆਪਣੀ ਗਲਤੀ ਨੂੰ ਦਰਿਆਦਿਲੀ ਨਾਲ ਸਵੀਕਾਰ ਕਰਕੇ ਸੁਨਹਿਰੀ ਭਵਿੱਖ ਲਈ ਵਿਧਾਨ ਸਭਾ ਦੀ ਮਰਯਾਦਾ ਨੂੰ ਬਹਾਲ ਕੀਤਾ ਜਾਵੇ ਅਤੇ ਧਾਰਮਿਕ ਕਦਰਾਂ ਕੀਮਤਾਂ ਦਾ ਸਤਿਕਾਰ ਯਕੀਨੀ ਬਣਾਇਆ ਜਾਵੇ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media