Thursday, April 30, 2026

ਜੀ.ਐਸ.ਟੀ ਖਿਲਾਫ 27 ਤੋਂ 29 ਤੱਕ ਭਾਰਤ ਬੰਦ ਰੱਖਣ 30 ਜੂਨ ਤੋਂ ਹੋਵੇਗਾ ਸੰਘਰਸ਼ ਤਿੱਖਾ – ਗਿੰਨੀ ਭਾਟੀਆ

ਅੰਮ੍ਰਿਤਸਰ, 23 ਜੂਨ ( ਪੰਜਾਬ ਪੋਸਟ ਮਨਜੀਤ ਸਿੰਘ) – ਕੇਂਦਰ ਸਰਕਾਰ ਵੱਲੋਂ ਲਗਾਏ ਜਾਣ ਵਾਲੇ ਜੀ.ਐਸ.ਟੀ ਦੇ ਖਿਲਾਫ ਦਿੱੱਲੀ ਵਿਖੇ ਭਾਰਤੀਆ ਉਦਯੋਗ PPN2306201720ਵਪਾਰ ਮੰਡਲ ਵੱਲੋਂ ਇਕ ਕਾਨਫਰੰਸ ਕਰਵਾਈ ਗਈ, ਜਿਸ ਵਿਚ ਭਾਰਤ ਦੇ ਹਰੇਕ ਕੋਨੇ ‘ਚੋਂ ਵਪਾਰੀ ਪੁੱਜੇ।ਕਾਨਫਰੰਸ ‘ਚ ਹਿੱਸਾ ਲੈ ਕੇ ਵਾਪਸ ਪੁੱਜੇ ਗਿੰਨੀ ਭਾਟੀਆ ਸ਼ਹਿਰੀ ਪ੍ਰਧਾਨ ਕਾਂਗਰਸ ਵਪਾਰ ਮੰਡਲ ਨੇ ਗੱਲਬਾਤ ਕਿਹਾ ਕਿ ਜੀ.ਐਸ.ਟੀ ਲਾਗੂ ਹੋਣ ਨਾਲ ਹਰ ਤਰਾਂ ਦੇ ਕਾਰੋਬਾਰ ਪ੍ਰਭਾਵਿਤ ਹੋਣਗੇ।ਜਿਸ ਨਾਲ ਦੇਸ਼ ਦੀ ਅਰਥ ਵਿਵਸਥਾ ‘ਤੇ ਮਾੜਾ ਅਸਰ ਪਵੇਗਾ।ਉਨਾ ਕਿਹਾ ਕਿ ਸੱਤਾ ਤੋਂ ਬਾਹਰ ਹੁੰਦਿਆਂ ਜੀ.ਐਸ.ਟੀ ਦਾ ਜੋਰਦਾਰ ਵਿਰੋਧ ਕਰਨ ਵਾਲੀ ਭਾਜਪਾ ਅੱਜ ਜੀ.ਐਸ.ਟੀ ਲਗਾਉਣ ਲਈ ਅੱਡੀ-ਚੋਟੀ ਦਾ ਜੋਰ ਲਗਾ ਰਹੀ ਹੈ।ਗਿੰਨੀ ਭਾਟੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੀ.ਐਸ.ਟੀ ਲਾਗੂ ਕਰਨ ਦੇ ਫੈਸਲੇ ਨੂੰ ਜੇਕਰ ਵਾਪਸ ਨਾ ਲਿਆ ਤਾਂ ਪੂਰੇ ਦੇਸ਼ ‘ਚ ਵੱਡੇ ਪੱਧਰ ‘ਤੇ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ।ਜਿਸ ਵਿਚ ਪੰਜਾਬ ਦੇ ਵਪਾਰੀ ਸਭ ਤੋਂ ਅਗੇ ਹੋ ਕੇ ਸੰਘਰਸ਼ ਕਰਨਗੇ।ਕਾਨਫਰੰਸ ‘ਚ 27 ਤੋਂ 29 ਤੱਕ ਭਾਰਤ ਬੰਦ ਰੱਖਣ ਅਤੇ 30 ਜੂਨ ਤੋਂ ਤਿੱਖਾ ਸੰਘਰਸ਼ ਕਰਨ ਦਾ ਫੈਸਲਾ ਵੀ ਕੀਤਾ ਗਿਆ।ਇਸ ਮੋਕੇ ਸੁਨੀਲ ਵਿੱਜ ਜਨਰਲ ਸਕੱਤਰ ਕਾਂਗਰਸ ਵਪਾਰ ਮੰਡਲ ਸ਼ਹਿਰੀ, ਦੀਪਕ ਮਹਿਰਾ ਜਨਰਲ ਸਕੱਤਰ ਸਾਸ਼ਤਰੀ ਮਾਰਕੀਟ ਐਸੋਸੀਏਸ਼ਨ ਤੇ ਹੋਰ ਵੀ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply