
ਵਲਟੋਹਾ, 4 ਜੁਲਾਈ (ਗੁਰਪ੍ਰੀਤ ਸਿੰਘ)- ਭਾਰਤ-ਪਾਕਿ ਸਰਹੱਦ ਦੇ ਪਿੰਡ ਬਹਾਦਰ ਨਗਰ (ਤਰਨਤਾਰਨ) ਦੇ ਧਰਮ ਪ੍ਰਚਾਰ ਕਮੇਟੀ (ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਸ੍ਰੀ ਅੰਮ੍ਰਿਤਸਰ ਵਲੋਂ ਨਿਯੁੱਕਤ ਕੀਤੇ ਕਵੀਸ਼ਰੀ ਜਥੇ ਨੇ ਕੁੱਝ ਵਿਅਕਤੀਆਂ’ ‘ਤੇਂ ਜਾਨਲੇਵਾ ਹਮਲਾ ਕਰਨ ਦਾ ਦੋਸ਼ ਲਾਇਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਉਕਤ ਕਵੀਸ਼ਰੀ ਜਥੇ ਦੇ ਮੁੱਖੀ ਭਾਈ ਗੁਰਜੀਤ ਸਿੰਘ ਐਮ. ਏ ਅਤੇ ਸਾਥੀਆਂ ਦੱਸਿਆ ਕਿ ਉਹ ਦਫਤਰ ਵੱਲੋਂ ਲਗਾਈ ਗਈ ਡਿਊਟੀ ਅਨੁਸਾਰ 23.6.14 ਨੂੰ ਗੁਰਦੁਆਰਾ ਬਾਬਾ ਬੀਰ ਸਿੰਘ ਜੀ (ਗੁਪਤਸਰ) ਮੁਠਿਆਂਵਾਲਾ ਵਿਖੇ ਸੇਵਾ ਨਿਭਾਅ ਰਹੇ ਸੀ ਤਾਂ ਭਾਈ ਗੁਰਜੀਤ ਸਿੰਘ ਪਿੰਡ ਘਰਿਆਲੀ ਰਾੜੇ ਵਾਲੀ ਵੱਲੋਂ ਜਥੇ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ।ਗੁਰਜੀਤ ਸਿੰਘ ਐਮ. ਏ ਨੇ ਕਿਹਾ ਕਿ ਇਸ ਤੋਂ ਬਾਅਦ ਦੂਜੀ ਵਾਰ ਫਿਰ 27.6.14 ਨੂੰ ਪਿੰਡ ਪੂਨੀਆਂ (ਤਰਨਤਾਰਨ) ਵਿਖੇ ਜਥੇ ‘ਤੇ ਜਾਨਲੇਵਾ ਹਮਲਾ ਹੋਇਆ।ਜਿਸ ਦੌਰਾਨ ਕਥਿਤ ਦੋਸ਼ੀਆਂ ਵੱਲੋਂ ਉਸ ਦੀ ਦਾੜ੍ਹੀ ਦੀ ਬੇਅਦਬੀ ਕੀਤੀ ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਭਾਈ ਐਮ.ਏ ਨੇ ਦੱਸਿਆ ਕਿ ਉਨਾਂ ਨੇ ਇਨਸਾਫ ਲਈ ਦੋਸ਼ੀਆਂ ਵਿਰੁੱਧ ਥਾਣਾ ਵਲਟੋਹਾ ਵਿਖੇ ਦਰਖਾਸਤ ਦੇ ਦਿੱਤੀ ਹੈ । ਜਦੋਂ ਇਸ ਸਬੰਧੀ ਵਿਰੋਧੀ ਧਿਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਦ ਕੋਈ ਹੋਰਨਾਂ ਦੇ ਆਪਸੀ ਮਸਲਿਆਂ ਵਿੱਚ ਦਖਲ ਦਿੰਦਾ ਹੈ ਤਾਂ ਹੀ ਝਗੜਾ ਹੁੰਦਾ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media