Tuesday, June 23, 2026

ਈਦ ਦੀ ਨਮਾਜ਼ ਅਦਾ ਕਰਨ ਦਾ ਟਾਈਮ ਟੇਬਲ ਜਾਰੀ

ਮਾਲੇਰਕੋਟਲਾ (ਸੰਦੌੜ), 24 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਈਦ-ਉਲ-ਫਿਤਰ ਨੂੰ ਲੈ ਕੇ ਵੱਖ-ਵੱਖ ਈਦਗਾਹਾਂ ਤੇ ਮਸਜਿਦਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਈਦ-ਉਲ-ਫਿਤਰ ਦੀ ਨਮਾਜ਼ ਦਾ ਟਾਇਮ ਟੇਬਲ ਜਾਰੀ ਕਰ ਦਿੱਤਾ ਗਿਆ ਹੈ, ਜਿਸ ਅਨੁਸਾਰ ਸਥਾਨਕ ਵੱਡੀ ਈਦਗਾਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਹੰਮਦ ਨਾਸਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਵੱਡੀ ਈਦਗ਼ਾਹ ਮਾਲੇਰਕੋਟਲਾ `ਚ ਈਦ-ਉਲ-ਫਿਤਰ ਦੀ ਨਮਾਜ਼ ਸਵੇਰੇ 9:00 ਵਜੇ ਅਦਾ ਕੀਤੀ ਜਾਵੇਗੀ, ਇਮਾਮਤ ਦੇ ਫਰਾਇਜ਼ ਹਜ਼ਰਤ ਹਜ਼ਰਤ ਮੋਲਾਨਾ ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ (ਮੁਫਤੀ-ਏ-ਆਜ਼ਮ, ਪੰਜਾਬ) ਅਦਾ ਕਰਵਾਉਂਗੇ।ਛੋਟੀ ਈਦਗਾਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਹੰਮਦ ਅਸਲਮ ਅੱਛੂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਈਦ-ਉਲ-ਫਿਤਰ ਦੀ ਨਮਾਜ਼ ਸਵੇਰੇ 8:30 ਵਜੇ ਮੁਫਤੀ ਗਿਆਸੂਦੀਨ, ਈਦਗਾਹ ਕਿਲ੍ਹਾ ਰਹਿਮਤਗੜ੍ਹ ਦੇ ਪ੍ਰਧਾਨ ਮੁਹੰਮਦ ਬਸ਼ੀਰ ਈਲੇ ਵਾਲਾ ਨੇ ਦੱਸਿਆ ਕਿ ਈਦ-ਉਲ-ਫਿਤਰ ਦੀ ਨਮਾਜ਼ ਸਵੇਰੇ 8:30 ਵਜੇ ਕਾਰੀ ਮੁਨੱਵਰ ਆਲਮ ਤੇ ਸਥਾਨਕ ਲੁਧਿਆਣਾ ਰੋਡ ਤੇ ਸਥਿਤ ਈਦਗਾਹ ਸਲਫੀਆ `ਚ ਈਦ-ਉਲ-ਫਿਤਰ ਦੀ ਨਮਾਜ਼ 7:30 ਵਜੇ ਮੋਲਾਨਾ ਹਬੀਬ ਨਦਵੀ ਅਦਾ ਕਰਵਾਉਣਗੇ।ਇਸੇ ਤਰ੍ਹਾਂ ਪੰਜਾਬ ਦੀ ਪ੍ਰਸਿੱਧ ਤਬਲੀਗੀ ਮਰਕਜ਼ ਮਦਨੀ ਮਸਜਿਦ `ਚ 8:15 ਵਜੇ ਕਾਰੀ ਮੁਹੰਮਦ ਤਲਹਾ, ਪੰਜਾਬ ਦੀ ਇਤਿਹਾਸਕ ਜਾਮਾ ਮਸਜਿਦ `ਚ ਈਦ-ਉਲ-ਫਿਤਰ ਦੀ ਨਮਾਜ਼ ਸਵੇਰੇ 8:00 ਵਜੇ ਮੋਲਾਨਾ ਅਬਦੁਲ ਸੱਤਾਰ ਸਾਹਿਬ, ਮੁਹੰਮਦੀ ਮਸਜਿਦ ਬਸ ਸਟੈਂਡ `ਚ ਸਵੇਰੇ 9:00 ਵਜੇ ਮੁਫਤੀ ਮੁਹੰਮਦ ਨਜ਼ੀਰ ਕਾਸਮੀ, ਸ਼ਾਹੀ ਮਸਜਿਦ ਕਲਸ਼ਾ ਵਾਲੀ `ਚ 8:00 ਵਜੇ ਮੁਫਤੀ ਮੁਹੰਮਦ ਤਾਹਿਰ ਕਾਸਮੀ, ਵੱਡੀ ਮਸਜਿਦ ਜਮਾਲਪੁਰਾ ਵਿਖੇ 8:15 ਵਜੇ ਮੁਫਤੀ ਮੁਹੰਮਦ ਦਿਲਸ਼ਾਦ ਕਾਸਮੀ ਅਦਾ ਕਰਵਾਉਣਗੇ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply