ਮਾਲੇਰਕੋਟਲਾ (ਸੰਦੌੜ), 24 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਥਾਨਕ ਰਾਏਕੋਟ ਰੋਡ ਤੇ ਸਥਿਤ ਚਾਂਦ ਕਲੋਨੀ ਵਿੱਚ ਸੀਵਰੇਜ ਦਾ ਪ੍ਰਬੰਧ ਨਾ ਹੋਣ
ਕਾਰਨ ਨਾਲੀਆਂ ਦਾ ਪਾਣੀ ਓਵਰਫਲੋ ਰਹਿਣ ਤੋਂ ਕਲੋਨੀ ਵਾਸੀ ਡਾਢੇ ਪ੍ਰੇਸ਼ਾਨ ਹਨ।ਚਾਂਦ ਕਲੋਨੀ ਦੇ ਵਸਨੀਕ ਮੁਹੰਮਦ ਜਮੀਲ, ਇਜ਼ਹਾਰ, ਮੁਹੰਮਦ ਸੋਨੀ, ਅਬਦੁਲ ਹਮੀਦ, ਮੁਹੰਮਦ ਸਲੀਮ, ਸਰਾਫਤ, ਅਸਲਮ, ਜਾਹਿਦ ਸੋਨੀ, ਨਜੀਰਾਂ, ਸੀਮਾ, ਅਨਵਰੀ ਆਦਿ ਨੇ ਦੱਸਿਆ ਕਿ ਉਹਨਾਂ ਦੇ ਮੁਹੱਲੇ ਵਿਚ ਭਾਵੇਂ ਟਾਇਲਾਂ ਦਾ ਪੱਕਾ ਫਰਸ਼ ਲੱਗ ਚੁੱਕਿਆ ਹੈ, ਪਰ ਸੀਵਰੇਜ ਦੀ ਲਾਇਨ ਨਾ ਵਿਛਾਉਣ ਕਰ ਕੇ ਸਿਰਫ ਨਾਲੀਆਂ ਬਣਾਈਆਂ ਗਈਆਂ ਹਨ, ਜੋ ਕਿ ਹਰ ਸਮੇਂ ਭਰੀਆਂ ਰਹਿੰਦੀਆਂ ਹਨ।ਮੁਹੱਲਾ ਵਾਸੀਆਂ ਨੂੰ ਆਪਣੇ ਘਰਾਂ ਦੇ ਗੰਦੇ ਪਾਣੀ ਦੇ ਪ੍ਰਬੰਧ ਲਈ ਪੱਲਿਓਂ ਪੈਸੇ ਖਰਚ ਕੇ ਖੂਹੀਆਂ ਪੁੱਟਣੀਆਂ ਪੈ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਮੁਹੱਲੇ ਵਿੱਚ ਜਿਆਦਤਰ ਮਜ਼ਦੂਰ ਅਤੇ ਗਰੀਬ ਤਬਕੇ ਦੇ ਲੋਕ ਰਹਿੰਦੇ ਹਨ।ਜਿਨ੍ਹਾਂ ਲਈ ਇਹ ਖਰਚ ਕਰਨਾ ਮੁਸ਼ਕਿਲ ਹੈ।ਉਨ੍ਹਾਂ ਦੱਸਿਆ ਕਿ ਮੁਹੱਲਾ ਵਿੱਚ ਪੀਣਾ ਵਾਲਾ ਪਾਣੀ ਵੀ ਸਾਫ ਨਹੀਂ ਆਉਂਦਾ ਤੇ ਮੁਹੱਲੇ `ਚ ਸਫਾਈ ਦਾ ਵੀ ਮਾੜਾ ਹਾਲ ਹੈ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਨਗਰ ਕੋਂਸਲ ਉਨ੍ਹਾਂ ਦੇ ਮੁਹੱਲੇ `ਚ ਸੀਵਰੇਜ ਲਾਈਨ ਪਾਵੇ, ਪੀਣ ਅਤੇ ਸਫਾਈ ਲਈ ਸਫਾਈ ਕਰਮਚਾਰੀ ਤਾਇਨਾਤ ਕਰੇ।
ਇਸ ਸਬੰਧੀ ਜਦੋਂ ਨਗਰ ਕੋਂਸਲ ਦੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਊਭੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਚਾਂਦ ਕਲੋਨੀ ਦੀ ਇਹ ਸਮੱਸਿਆ ਪਹਿਲਾਂ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਲਿਆਂਦੀ ਗਈ।ਉਹ ਕੌਂਸਲ ਮੁਲਾਜਮਾਂ ਨੂੰ ਭੇਜ ਕੇ ਸਾਰੀ ਜਾਣਕਾਰੀ ਪ੍ਰਾਪਤ ਕਰਨਗੇ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੀਵਰੇਜ ਲਈ 68 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਹੋ ਚੁੱਕੀ ਹੈ, ਜਿਸ ਨਾਲ ਸ਼ਹਿਰ ਦੀ ਸੀਵਰੇਜ ਸਮੱਸਿਆ ਦਾ ਹੱਲ ਹੋ ਜਾਵੇਗੀ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media