ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਗੰਗਾ ਨਾਮਕ ਇੱਕ ਅਜਿਹੀ ਔਰਤ ਦੇ ਇਰਦ-ਗਿਰਦ ਬੁਣੀ ਗਈ ਨਾਟਕਕਾਰ ਜਤਿੰਦਰ ਸਿੰਘ ਬਰਾੜ ਵਲੋਂ ਲਿਖੇ ਨਾਟਕ ਦੀ ਕਹਾਣੀ ਹੈ,
ਜਿਸ ਨੂੰ ਔਲਾਦ ਸੁੱਖ ਲਈ ਖਰੀਦ ਕੇ ਲਿਆਂਦਾ ਜਾਂਦਾ ਹੈ।ਸਥਾਨਕ ਪੰਜਾਬ ਨਾਟਸ਼ਾਲਾ ਵਿਖੇ ਹਰ ਹਫਤੇ ਚੱਲ ਰਹੇ ਨਾਟਕਾਂ ਦੀ ਲੜੀ ਦੇ ਤਹਿਤ ਪੰਜਾਬੀ ਨਾਟਕ ਕੁਦੇਸਨ ਦਾ ਅੱਜ ਮੰਚਨ ਕੀਤਾ ਗਿਆ।
ਨਾਟਕ ਕੁਦੇਸਣ ਸੱਚੀ ਘਟਨਾ `ਤੇ ਆਧਾਰਿਤ ਹੈ ਜਿਸ ਵਿਚ ਗੰਗਾ ਦੇ ਗਰੀਬ ਮਾਂ-ਬਾਪ ਉਸ ਨੂੰ ਪੰਜਾਬ ਵਿਚੋਂ ਮੱਝ ਵੇਚਣ ਗਏ ਇੱਕ ਅੱਧਖੜ ਉਮਰ ਦੇ ਕਿਸਾਨ ਨੂੰ ਵੇਚ ਦਿੰਦੇ ਹਨ।ਲੇਖਕ ਨੇ ਇਸ ਨਾਟਕ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡਾ ਸਮਾਜ ਔਰਤ ਨੂੰ ਜਾਨਵਰ ਵਲੋਂ ਜਿ਼ਆਦਾ ਨਹੀਂ ਸਮਝਦਾ।ਗੰਗਾ ਪੰਜਾਬ ਵਿਚ ਆਉਂਦੀ ਹੈ ਅਤੇ ਬੇਟੇ ਨੂੰ ਜਨਮ ਦਿੰਦੀ ਹੈ।ਇਸ ਦੇ ਬਾਅਦ ਕਿਸਾਨ ਉਸ ਨੂੰ ਅੱਗੇ ਕਿਸੇ ਦੂਜੇ ਨੂੰ ਵੇਚ ਦਿੰਦਾ ਹੈ।ਇਸ ਤਰਾਂ ਗੰਗਾ ਕਿਸੇ ਚੀਜ਼ ਦੀ ਤਰ੍ਹਾਂ ਅੱਗੇ ਤੋਂ ਅੱਗੇ ਵਿਕਦੀ ਰਹਿੰਦੀ ਹੈ।ਅਖੀਰ ਇੱਕ ਸਕੂਲ ਟੀਚਰ ਉਸ ਦੀ ਪੀੜ਼ਾ ਮਹਿਸੂਸ ਕਰਦਾ ਹੈ ਅਤੇ ਉਸ ਨਾਲ ਵਿਆਹ ਕਰਵਾ ਲੈਂਦਾ ਹੈ ।
ਨਾਟਕ ਦਾ ਨਿਰਦੇਸ਼ਨ ਮੰਚਪ੍ਰੀਤ ਨੇ ਕੀਤਾ ਹੈ, ਜਦਕਿ ਮਨਦੀਪ ਘਈ, ਮਾਸਟਰ ਕੁਲਜੀਤ ਸਿੰਘ, ਕਾਵੇਰੀ ਜੋਸ਼ੀ, ਸੁਦੇਸ਼ ਵਿੰਕਲ, ਡੋਲੀ ਸੰਡਲ, ਮਨਜਿੰਦਰ ਮੱਲੀ, ਰਾਜਿੰਦਰ ਚੌਧਰੀ, ਵਿਕਾਸ ਸੋਨੂ, ਨਵਨੀਤ, ਹਰਦੀਪ, ਜਗਜੀਤ ਸਿੰਘ, ਕੁਲਦੀਪ ਗੁਲਾਟੀ, ਪਰਮਪ੍ਰੀਤ ਕੌਰ ਮਾਸਟਰ ਰਾਜ, ਹਰਪ੍ਰੀਤ ਕੌਰ, ਪਵਨਦੀਪ ਸਿੰਘ, ਸੁਖਦੇਵ ਬੱਲ, ਕੁਮਾਰ ਰਾਜ, ਬਲਜਿੰਦਰ ਕਲਸੀ ਆਦਿ ਨੇ ਆਪਣੀ ਕਲਾ ਦੇ ਜੌਹਰ ਦਿਖਾਏ ਹਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media