Monday, July 20, 2026

ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਗੁਰਮਤਿ ਸਮਾਗਮ

ਬਠਿੰਡਾ, 28 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਸ਼ਾਮ ਦੇ ਸਮਾਗਮ ਸੰਤ ਭਾਈ PPN2806201702ਸੁਹੇਲ ਸਿੰਘ ਸੇਵਾ ਸੁਸਾਇਟੀ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ।ਸਮਾਗਮ ਵਿਚ ਭਾਈ ਤਰਸੇਮ ਸਿੰਘ ਹਰਰਾਏਪੁਰ ਵਾਲਿਆਂ ਅਤੇ ਮਹਿਤਾਬ ਸਿੰਘ ਜਲੰਧਰ ਵਾਲਿਆਂ ਨੇ ਆਪਣੀ ਮੁਧਰ ਅਤੇ ਰੱਸ ਭਿੰਨੀ ਅਵਾਜ਼ ਨਾਲ ਮਨੋਹਰ ਕੀਰਤਨ ਗਾਇਣ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਵਿਚ ਜੋੜੀ ਰੱਖਿਆ।ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਨੇਜਰ ਭਾਈ ਸਾਗਰ ਨੇ ਸੰਗਤਾਂ ਨੂੰ ਯਾਦ ਕਰਵਾਇਆ ਕਿ ਇਸ ਸੋਮਵਾਰ ਦੇ ਸਮਾਗਮ ਸਿਰਫ਼ ਸੰਗਤਾਂ ਦੀ ਪਰਜੋਰ ਮੰਗ ਕਾਰਨ ਹੀ ਰੱਖੇ ਜਾਂਦੇ ਹਨ, ਇਸ ਲਈ ਸੰਗਤਾਂ ਵੱਧ ਤੋਂ ਵੱਧ ਗਿਣਤੀ ’ਚ ਆਇਆ ਕਰਨ ਖਾਸ਼ ਕਰਕੇ ਕੱਪੜਾ ਮਾਰਕੀਟ ਵਾਲੇ ਕਿਉਕਿ ਇਸ ਦਿਨ ਮਾਰਕਿਟ ਬੰਦ ਹੰੁਦੀ ਹੈ। ਸੰਗਤਾਂ ਨੂੰ ਸਮਾਗਮਾਂ ’ਚ ਵੱਧ ਵੱਧ ਤੋਂ ਜੋੜਣ ਦੇ ਉਪਰਾਲੇ ਵਜੋਂ ਕੀਤੇ ਜਾ ਰਹੇ ਹਨ।ਅੰਤ ’ਚ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਚਾਰਕ ਨੂੰ ਗੁਰੂ ਦੀ ਬਖ਼ਸ਼ਿਸ਼ ਸਿਰੋਪਾਓ ਭੇਂਟ ਕੀਤਾ ਗਿਆ।ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply