ਅੰਮ੍ਰਿਤਸਰ, 28 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਭਾਜਪਾ ਦੇ ਸੀਨੀਅਰ ਆਗੂ ਅਤੇ ਸੂਬਾ ਕਾਰਜਕਾਰਨੀ ਮੈਂਬਰ ਰਜਿੰਦਰ ਮੋਹਨ ਸਿੰਘ ਛੀਨਾ
ਨੇ ਭਾਜਪਾ ਵੱਲੋਂ ਨਸ਼ਾ ਵਿਰੋਧੀ ਵਿੱਢੀ ਗਈ ਮੁਹਿੰਮ ਮੌਕੇ ਆਯੋਜਿਤ ਮੈਰਾਥਨ ਦੌੜ ਦੌਰਾਨ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਦਿਖਾਏ ਗਏ ਉਤਸ਼ਾਹ ਦੀ ਸ਼ਲਾਘਾ ਕੀਤੀ ਹੈ।ਉਨਾਂ ਨੇ ਨੌਜਵਾਨਾਂ ਨੂੰ ਤੰਦਰੁਸਤ ਰਹਿਣ ਲਈ ਰੋਜ਼ਾਨਾ ਕਸਰਤ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਮੈਰਾਥਨ ਦੌੜ ਦਾ ਮੁੱਖ ਉਪਦੇਸ਼ ਨੌਜਵਾਨਾਂ ’ਚ ਨਸ਼ਿਆਂ ਖਿਲਾਫ਼ ਜਾਗਰੂਕਤਾ ਪੈਦਾ ਕਰਨਾ ਹੈ।ਕਚਿਹਰੀ ਚੌਂਕ ਤੋਂ ਸ਼ੁਰੂ ਹੋ ਕੇ ਫ਼ੋਰ.ਐਸ ਚੌਂਕ ਵਿਖੇ ਸਮਾਪਤ ਹੋਈ ਇਸ ਦੌੜ ਵਿੱਚ ਛੀਨਾ ਤੋਂ ਇਲਾਵਾ ਮਾਨਵ ਤਨੇਜਾ, ਸਾਬਕਾ ਐਸ.ਪੀ ਕੇਵਲ ਕੁਮਾਰ, ਨਰੇਸ਼ ਸ਼ਰਮਾ, ਰਾਜੇਸ਼ ਹਨੀ, ਸੁਰਿੰਦਰ ਦੁੱਗਲ, ਅਨੁਜ ਭੰਡਾਰੀ, ਰਾਜੇਸ਼ ਕੰਧਾਰੀ, ਅਸ਼ੀਸ਼ ਮਹਾਜਨ, ਸੰਜੇ ਕੁੰਦਰਾ ਵਿਸ਼ੇਸ਼ ਤੌਰ ਸ਼ਾਮਲ ਹੋਏ, ਜਿੰਨਾਂ ਨੇ ਇਸ ਦੌੜ ’ਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media