ਪਠਾਨਕੋਟ, 28 ਜੂਨ (ਪੰਜਾਬ ਪੋਸਟ ਬਿਊਰੋ) – ਜਿਲਾ ਪਠਾਨਕੋਟ ਵਿੱਚ ਨਿਲਾਮ ਹੋਈਆਂ ਖੱਡਾਂ ਦੇ ਪੰਜ ਕਿਲੋਮੀਟਰ ਖੇਤਰ ਵਿੱਚ ਆਉਂਦੇ ਪਿੰਡਾਂ ਦੇ ਵਿਕਾਸ
ਅਧੀਨ 45 ਪ੍ਰਾਇਮਰੀ ਅਤੇ ਮਿਡਲ ਸਕੂਲਾਂ ਵਿੱਚ ਜਲਦੀ ਹੀ 1978 ਡਬਲ ਡੈਸਕ ਦਿੱਤੇ ਜਾਣਗੇ ਅਤੇ ਇਸ ਦੇ ਨਾਲ ਹੀ ਸਕੂਲ ਨੂੰ ਮਾਡਲ ਸਕੂਲ ਬਣਾਉਂਣ ਲਈ ਹੋਰ ਵੀ ਉਪਰਾਲੇ ਕੀਤੇ ਜਾਣਗੇ। ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ (ਆਈ.ਏ.ਐਸ) ਡਿਪਟੀ ਕਮਿਸ਼ਨਰ ਪਠਾਨਕੋਟ ਨੇ ਮਿੰਨੀ ਸਕੱਤਰੇਤ ਪਠਾਨਕੋਟ ਵਿਖੇ ਸਥਿਤ ਆਪਣੇ ਦਫਤਰ ਵਿਖੇ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਅਮਿਤ ਮਹਾਜਨ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਐਸ.ਡੀ.ਐਮ. ਪਠਾਨਕੋਟ, ਅਸੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਬਲਦੇਵ ਰਾਜ ਜਿਲਾ ਸਿੱਖਿਆ ਅਧਿਕਾਰੀ (ਸੈਕੰਡਰੀ), ਜੋਗਿੰਦਰ ਪਾਲ ਜਿਲਾ ਸਿੱਖਿਆ ਅਧਿਕਾਰੀ (ਐਲੀਮੈਂਟਰੀ), ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਪਠਾਨਕੋਟ, ਬਲਵਿੰਦਰ ਸਿੰਘ ਜੀ.ਐਮ. ਮਾਈਨਿੰਗ ਵਿਭਾਗ ਪਠਾਨਕੋਟ, ਮਨਮੋਹਣ ਐਕਸੀਅਨ ਲੋਕ ਨਿਰਮਾਣ ਵਿਭਾਗ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲਾ ਅਧਿਕਾਰੀ ਹਾਜ਼ਰ ਸਨ।
ਸ੍ਰੀਮਤੀ ਨੀਲਿਮਾ (ਆਈ.ਏ.ਐਸ.) ਡਿਪਟੀ ਕਮਿਸ਼ਨਰ ਪਠਾਨਕੋਟ ਨੇ ਮੀਟਿੰਗ ਦੋਰਾਨ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਪਿੰਡ ਤਰਹੇਟੀ ਨਰੰਗਪੁਰ,ਬਰਸੂਨ, ਤਲਵਾੜਾ ਜੱਟਾ, ਨਲੂੰਗਾ, ਘੰਡਰਾ, ਸਹਿਰ, ਛੰਨ, ਬੇਹੜੀਆਂ ਬਜੁਰਗ, ਚੱਕ ਹਰੀ ਰਾਏ ਅਤੇ ਦਲਪਤ ਅਧੀਨ ਆਉਂਦੀ ਖੱਡਾਂ ਦੀ ਨਿਲਾਮੀ ਕੀਤੀ ਗਈ ਹੈ ਅਤੇ ਯੋਜਨਾਂ ਦੇ ਅਨੁਸਾਰ ਉਪਰੋਕਤ ਖੱਡਾਂ ਦੇ ਅਧੀਨ ਆਉਂਦੇ ਪਿੰਡ ਹਾੜਾ, ਬਘਾਰ, ਬੁੰਗਲ, ਜੰਡਵਾਲ, ਟਾਰਾ, ਮਮੂਨ, ਭਦਰੋਆ, ਸੈਲੀ ਕੁਲੀਆਂ, ਤਲਵਾੜਾਂ ਗੁੱਜਰਾਂ, ਨੰਗਲ, ਸਿੰਬਲੀ ਗੁੱਜਰਾਂ, ਨੋਸ਼ਿਹਰਾ ਨਲਬੰਦਾ, ਕੋਂਤਰਪੁਰ, ਲਾਹੜੀ, ਅਜੀਜਪੁਰ, ਚੱਕ ਮਨਹਾਸ, ਚੱਕ ਭੱਟੀਆਂ, ਘੰਡਰਾਂ, ਚੱਕ ਚਿਮਨਾ, ਗੂੜਾ ਕਲਾਂ, ਮੀਰਥਲ, ਅਬਾਦਗੜ,ਢਾਕੀ ਸੈਦਾ, ਢਾਕੀ ਨਿਮੋ, ਮਾਧੋਪੁਰ, ਹਾਜੀਪੁਰ, ਅੱਤੇਪੁਰ, ਭੂਲਚੱਕ, ਫਿਰੋਜਪੁਰ ਕਲਾਂ, ਥਰਿਆਲ, ਮਾਧੋਪੁਰ ਛਾਉਣੀ, ਭਦਰਾਲੀ, ਗੂਗਰਾਂ, ਖਰਖੜਾ, ਝੂੰਬਰ, ਦਲਪਤ, ਸਿਊਟੀ, ਜਸਵਾ, ਕੀੜੀ ਖੁਰਦ, ਮੈਰਾ ਕਲਾ, ਮੰਗਿਆਲ ਅਤੇ ਬਹਾਦਰਪੁਰ ਪਿੰਡਾਂ ਵਿੱਚ ਵਿਕਾਸ ਕਰਵਾਇਆ ਜਾਵੇਗਾ ਅਤੇ ਪਿੰਡਾਂ ਦੇ ਲੋਕਾਂ ਨੂੰ ਹਰ ਤਰਾਂ ਦੀ ਸੁਵਿਧਾ ਮੂਹਈਆਂ ਕਰਵਾਈਆਂ ਜਾਣਗੀਆ।ਉਨਾਂ ਕਿਹਾ ਕਿ ਸਭ ਤੋਂ ਪਹਿਲੇ ਪੜਾਅ ਅੰਦਰ ਉਪਰੋਕਤ ਪਿੰਡਾਂ ਅਧੀਨ ਆਉਂਦੇ ਕਰੀਬ 45 ਸਕੂਲਾਂ ਨੂੰ ਬੱਚਿਆਂ ਦੇ ਬੈਠਣ ਦੇ ਲਈ 1978 ਡਬਲ ਡੈਸਕ ਉਪਲਬੱਧ ਕਰਵਾਏ ਜਾ ਰਹੇ ਹਨ ਇਸ ਤੋਂ ਪਹਿਲਾ 45 ਸਕੂਲਾਂ ਵਿੱਚ ਕੇਵਲ 1209 ਹੀ ਡੈਸਕ ਉਪਲਬੱਧ ਸਨ ਅਤੇ ਜਿਆਦਾਤਰ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਨ ਲਈ ਬੈਠਣ ਦੀ ਬਹੁਤ ਸਮੱਸਿਆ ਸੀ ਜੋ ਕਿ ਹੁਣ ਹੱਲ ਹੋ ਜਾਵੇਗੀ।ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਅੰਤਰਰਾਸਟਰੀ ਸੀਮਾ ਦੇ ਅਧੀਨ ਆਉਂਦੇ ਬਲਾਕ ਬਮਿਆਲ ਅਤੇ ਨਰੋਟ ਮਹਿਰਾ ਦੇ ਸਕੂਲਾਂ ਨੂੰ 516 ਡਬਲ ਡੈਸਕ ਉਪਲਬੱਧ ਕਰਵਾਏ ਗਏ ਹਨ।
ਉਨਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਪਰੋਕਤ ਪਿੰਡਾਂ ਅਧੀਨ ਆਉਂਦੀਆਂ ਖੱਡਾਂ ਦੀ ਨੀਲਾਮੀ ਤੋਂ ਬਾਅਦ ਹੀ ਪਿੰਡਾਂ ਦੇ ਵਿਕਾਸ ਦਾ ਉਪਰਾਲਾ ਕੀਤਾ ਜਾ ਰਿਹਾ ਹੈ।ਉਨਾ ਜਿਲਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਪਰੋਕਤ ਸਕੂਲਾਂ ਵਿੱਚ ਅਗਰ ਕੋਈ ਹੋਰ ਸਮੱਸਿਆ ਜਿਵੇ ਪਾਣੀ, ਬਾਥਰੂਮ, ਕਮਰੇ ਆਦਿ ਦੀ ਸਮੱਸਿਆ ਹੈ ਤਾਂ ਉਨਾਂ ਨੂੰ ਰਿਪੋਰਟ ਦਿੱਤੀ ਜਾਵੇ ਤਾਂ ਜੋ ਵਿਸ਼ੇਸ ਉਪਰਾਲੇ ਕਰਕੇ ਸਕੂਲਾਂ ਨੂੰ ਮਾਡਲ ਸਕੂਲ ਬਣਾਇਆ ਜਾਵੇ।ਉਨਾਂ ਕਿਹਾ ਕਿ ਇਸ ਤੋਂ ਇਲਾਵਾ ਨਿਲਾਮ ਕੀਤੀਆਂ ਖੱਡਾਂ ਅਧੀਨ ਆਉਂਦੇ ਪਿੰਡਾਂ ਵਿੱਚ ਸਥਿਤ ਆਂਗਣਵਾੜੀ ਸੈਂਟਰ ਦੀ ਦਸ਼ਾ ਵਿੱਚ ਸੁਧਾਰ ਕਰਨ ਦੇ ਲਈ ਵੀ ਵਿਸ਼ੇਸ ਪ੍ਰੋਗਰਾਮ ਉਲੀਕੇ ਜਾਣਗੇ। ਉਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੀ ਦਸ਼ਾ ਵਿੱ
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media