Sunday, March 8, 2026

ਕੈਪਟਨ ਸਰਕਾਰ ਦੀ ਬਦੌਲਤ ਸਰਹੱਦੀ ਖੇਤਰ `ਚ ਵੀ ਲਿਖੀ ਜਾਵੇਗੀ ਵਿਕਾਸ ਦੀ ਇਬਾਰਤ – ਵਿਧਾਇਕ ਰੰਧਾਵਾ

ਬਟਾਲਾ, 29 ਜੂਨ (ਪੰਜਾਬ ਪੋਸਟ- ਨਰਿੰਦਰ ਬਰਨਾਲ) -ਪੰਜਾਬ ਸਰਕਾਰ ਵਲੋਂ ਆਪਣੇ ਪਹਿਲੇ ਬੱਜ਼ਟ `ਚ ਸਰਹੱਦੀ ਖੇਤਰ ਦੇ ਸਰਬਪੱਖੀ ਵਿਕਾਸ ਨੂੰ ਤਰਜ਼ੀਹ MLA Randhawaਦੇਣ ਲਈ ਡੇਰਾ ਬਾਬਾ ਨਾਨਕ ਹਲਕੇ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਹੈ।ਰੰਧਾਵਾ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਸਰਹੱਦੀ ਖੇਤਰ ਦੀ ਲਈ ਸਾਰ ਤੋਂ ਉਹ ਸਾਰੇ ਸਰਹੱਦੀ ਖੇਤਰ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ ਅਤੇ ਆਸ ਕਰਦੇ ਹਨ ਕਿ ਕੈਪਟਨ ਸਰਕਾਰ ਦੀ ਬਦੌਲਤ ਸਰਹੱਦੀ ਖੇਤਰ `ਚ ਵੀ ਵਿਕਾਸ ਦੀ ਇਬਾਰਤ ਲਿਖੀ ਜਾਵੇਗੀ।ਰੰਧਾਵਾ ਨੇ ਕਿਹਾ ਸੂਬਾ ਸਰਕਾਰ ਸਰਹੱਦੀ ਖੇਤਰਾਂ ਦੇ ਲੋਕਾਂ ਦੀਆਂ ਵਿਕਾਸ ਦੀਆਂ ਲੋੜਾਂ ਅਤੇ ਉਨਾਂ ਨੂੰ  ਦਰਪੇਸ਼ ਔਕੜਾਂ ਨੂੰ ਦੇਖਦੇ ਇਕ ਵਿਸ਼ੇਸ਼ ਸਰਹੱਦੀ ਖੇਤਰ ਬੁਨਿਆਦੀ ਢਾਂਚਾ ਵਿਕਾਸ ਪ੍ਰੋਗਰਾਮ ਤਿਆਰ ਕਰ ਰਹੀ ਹੈ, ਜਿਸ ਵਿੱਚ ਇਲਾਕੇ ਦੀ ਤਰੱਕੀ ਲਈ ਨਵੇਂ ਸਮਾਜਿਕ ਅਤੇ ਉਦਯੋਗਿਕ ਬੁਨਿਆਦੀ ਢਾਂਚੇ ਦਾ ਪਰਸਪਰ ਨਿਰਮਾਣ ਸ਼ਾਮਲ ਹੋਵੇਗਾ।ਰਾਜ ਸਰਕਾਰ ਵੱਲੋਂ ਸਾਲ 2017-18 ਵਿਚ 300 ਕਰੋੜ ਰੁਪਏ ਵਿਸ਼ੇਸ਼ ਸਰਹੱਦੀ ਖੇਤਰ ਬੁਨਿਆਦੀ ਢਾਂਚਾ ਵਿਕਾਸ ਪ੍ਰੋਗਰਾਮ ਲਈ ਰਾਖਵੇਂ ਰੱਖੇ ਗਏ ਹਨ।ਉਨਾਂ ਕਿਹਾ ਕਿ ਰਾਜ ਦੀ ਨਵੀਂ ਉਦਯੋਗਿਕ ਨੀਤੀ ਅਧੀਨ ਸਰਹੱਦੀ ਇਲਾਕਿਆਂ ਦੇ ਵਿਕਾਸ ਲਈ ਵਿਸ਼ੇਸ਼ ਲਾਭ ਵੀ ਦਿੱਤੇ ਜਾਣਗੇ।

ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਹੋਣ ਕਾਰਣ, ਪਾਕਿਸਤਾਨ ਨਾਲ ਯੁੱਧ ਕਾਰਣ ਅਤੇ ਸੀਮਾ ਪਾਰ ਅੱਤਵਾਦ ਦੇ ਲੰਬੇ ਸਮੇਂ ਕਾਰਣ ਰਾਜ ਦੇ ਸਰਹਦੀ ਜ਼ਿਲਿਆਂ ਦੇ ਵਾਸੀਆਂ ਤੇ ਕਿਸਾਨਾਂ ਨੇ ਬਹੁਤ ਤਕਲੀਫ਼ਾਂ ਝਲੀਆਂ ਹਨ ਅਤੇ ਇਹ ਖੇਤਰ ਵਿਕਾਸ ਪਖੋਂ ਖਾਸਕਰ ਸਿਖਿਆ, ਸਿਹਤ, ਸਵੱਛਤਾ, ਟਰਾਂਸਪੋਰਟੇਸ਼ਨ, ਸੜਕਾਂ ਆਦਿ ਵਰਗੀਆਂ ਬੁਨਿਆਦੀ ਲੋੜਾਂ ਵਿਚ ਵੀ ਪਛੜੇ ਹੋਏ ਹਨ।ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਆਉਣ ਵਾਲੇ ਸਮੇਂ `ਚ ਸਰਹੱਦੀ ਖੇਤਰ ਦੀ ਵਿਕਾਸ ਪਖੋਂ ਕਾਇਆ ਕਲਪ ਕਰ ਦੇਵੇਗੀ ਅਤੇ ਲੋਕਾਂ ਨੂੰ ਵੀ ਪੂਰੀਆਂ ਸਹੂਲਤਾਂ ਅਤੇ ਅਗੇ ਵੱਧਣ ਦੇ ਬਰਾਬਰ ਮੌਕੇ ਮਿਲਣਗੇ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply