ਬਠਿੰਡਾ, 29 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਧਰਮ ਪ੍ਰਚਾਰ ਪ੍ਰਸਾਰ ਕਾਰਜ ਲਈ ਸੰਗਤਾਂ ਨੂੰ ਸਮਾਗਮਾਂ ’ਚ ਵੱਧ ਵੱਧ ‘ਚ
ਜੋੜਣ ਦੇ ਉਪਰਾਲੇ ਵਜੋਂ ਸ੍ਰੋਮਣੀ ਕਮੇਟੀ ਵਲੋਂ ਘਰ-ਘਰ ਅਤੇ ਧਾਰਮਿਕ ਸਭਾ ਸੁਸਾਇਟੀਆਂ ਨੂੰ ਸੱਦਾ ਪੱਤਰ ਦੇਣ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰਾਂ, ਪ੍ਰਚਾਰਕਾਂ ਦੀ ਡਿਉਟੀ ਲਗਾਈ ਗਈ ਹੈ ਤਾਂ ਕਿ 1 ਜੁਲਾਈ ਦੇ ਸਮਾਗਮ ’ਚ ਵੱਧ ਤੋਂ ਵੱਧ ਸੰਗਤ ਤਖ਼ਤ ਸਾਹਿਬ ਸ੍ਰੀ ਦਮਦਮਾ ਸਾਹਿਬ ਵਿਖੇ ਇੱਕਤਰ ਕੀਤੀ ਜਾ ਸਕੇ। ਬਠਿੰਡਾ ਜਿਲ੍ਹਾ ’ਚ ਬੀਬੀ ਜੋਗਿੰਦਰ ਕੌਰ ਕਾਰਜਕਾਰੀ ਕਮੇਟੀ ਮੈਂਬਰ ਸ੍ਰੋਮਣੀ ਕਮੇਟੀ ਦੇ ਨਾਲ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਪ੍ਰਚਾਰਕ ਭਾਈ ਰਵਿੰਦਰਪਾਲ ਸਿੰਘ ਗੁਰੂਸਰ ਸੁਧਾਰ, ਭਾਈ ਹਰਵਿੰਦਰ ਸਿੰਘ ਗੁਰਦੁਆਰਾ ਸਾਹਿਬ ਲੋਹਗੜ੍ਹ ਸਾਹਿਬ ਦੀਨਾ ਆਪਣੇ ਕਾਰਜ ਨੂੰ ਬਖੂਬੀ ਨਿਭਾਅ ਰਹੇ ਹਨ।ਰਾਤ ਦੇ ਸਮੇਂ ਉਨ੍ਹਾਂ ਵਲੋਂ ਗੁੂਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੋਂ ਇਲਾਵਾ ਗੁਰੂ ਅਮਰਦਾਸ ਸਮਾਜ ਸੇਵਾ ਸੰਸਥਾ ਦੇ ਪ੍ਰਧਾਨ ਬਿਕਰਮਜੀਤ ਸਿੰਘ, ਨਾਇਬ ਸਿੰਘ, ਅਵਤਾਰ ਸਿੰਘ ਸਿੰਘ ਸਟਾਇਲ ਦਸਤਾਰ ਸਸੰਥਾ ,ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਇਸਤਰੀ ਸਤਿਸੰਗ ਨੂੰ ਮਿਲ ਕੇ ਪ੍ਰਧਾਨ ਕਿਰਪਾਲ ਸਿੰਘ ਬਡੰੂਗਰ ਵਲੋਂ ਜਾਰੀ ਕੀਤਾ ਪੱਤਰ ਦਿੱਤਾ ਗਿਆ।ਇਸ ਮੌਕੇ ਉਨ੍ਹਾਂ ਦੇ ਨਾਲ ਦਲਬਾਰਾ ਸਿੰਘ ਮੈਨੇਜਰ ਹਾਜੀ ਰਤਨ ਸਾਹਿਬ, ਮੀਤ ਮੈਨੇਜਰ ਗੁਰਤੇਜ ਸਿੰਘ ਵੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media