ਬਠਿੰਡਾ, 29 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਬਠਿੰਡਾ ਡਾ. ਰੁਘਬੀਰ ਸਿੰਘ ਰੰਧਾਵਾ ਦੀ ਦੇਖ ਰੇਖ ਹੇਠ ਆਈ.ਟੀ.ਆਈ ਬਠਿੰਡਾ ਵਿਖੇ ਅੰਬੂਜਾ ਸੀਮਿੰਟ ਫਾਊਂਡੇਸ਼ਨ ਬਠਿੰਡਾ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ।ਇਸ ਪੋ੍ਰਗਰਾਮ ਦੀ ਪ੍ਰਧਾਨਗੀ ਸਹਾਇਕ ਸਿਵਲ ਸਰਜਨ ਬਠਿੰਡਾ ਡਾ. ਐਸ.ਕੇ ਰਾਜ ਕੁਮਾਰ ਵੱਲੋਂ ਕੀਤੀ ਗਈ।ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾ. ਰਕੇਸ਼ ਗੋਇਲ, ਡਾ. ਪੀ.ਡੀ ਬਾਸਲ, ਰਾਜੀਵ ਭਾਰਗਵਾ ਜੀ.ਆਈ, ਨਰਿੰਦਰ ਕੁਮਾਰ ਬੱਸੀ ਏਡਜ਼ ਐਜੂਕੇਟਰ, ਜ਼ਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ, ਪੀ.ਡੀ.ਗੋਇਲ ਜੀ.ਆਈ, ਸ਼੍ਰੀਮਤੀ ਪਰਮਿੰਦਰ ਕੌਰ ਜੀ.ਆਈ, ਸੰਜੇ ਕੁਮਾਰ ਪ੍ਰੋਜੈਕਟ ਐਜੀਕਿਊਟਿਵ ਅੰਬੂਜਾ ਸੀਮਿੰਟ ਫਾਊਂਡੇਸ਼ਨ ਬਠਿੰਡਾ ਹਾਜ਼ਰ ਸਨ।ਆਈ.ਟੀ.ਆਈ ਬਠਿੰਡਾ ਦੀ ਤਰਫੋਂ ਇੰਸਟਰਕਟਰ ਦਰਸ਼ਨ ਸਿੰਘ ਵਿਰਕ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ। ਡਾ. ਐਸ.ਕੇ ਰਾਜ ਕੁਮਾਰ ਵੱਲੋਂ ਪਾਵਰ ਪ੍ਰੈਜ਼ਨਟੇਸ਼ਨ ਰਾਹੀਂ ਤੰਬਾਕੂ ਦੇ ਬੁਰੇ ਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ ਗਿਆ।ਉਨ੍ਹਾਂ ਦੱਸਿਆ ਕਿ 5500 ਨਵੇਂ ਵਿਅਕਤੀ ਹਰ ਰੋਜ਼ ਤੰਬਾਕੂ ਪਦਾਰਥ ਦੇ ਸੇਵਨ ਨਾਲ ਜੁੜਦੇ ਹਨ।ਉਨ੍ਹਾਂ ਵੱਲੋਂ ਤੰਬਾਕੂ ਦੀਆਂ ਧਰਾਵਾਂ 4,5,6,7 ਬਾਰੇ ਵੀ ਜਾਣਕਾਰੀ ਦਿੱਤੀ ਗਈ।ਉਨ੍ਹਾਂ ਦੱਸਿਆ ਕਿ 2010 ਤੋਂ 2017 ਤੱਕ ਜਾਗਰੂਕਤਾ ਕਰਕੇ ਆਬਾਦੀ ਦਾ ਛੇ ਪ੍ਰਤੀਸ਼ਤ 81 ਲੱਖ ਵਿਅਕਤੀ ਤੰਬਾਕੂ ਦਾ ਤਿਆਗ ਕਰ ਚੁੱਕੇ ਹਨ।
ਡਾ. ਪੀ.ਡੀ ਬਾਂਸਲ ਵੱਲੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਸ਼ਾ ਇੱਕ ਦਿਮਾਗੀ ਬਿਮਾਰੀ ਹੈ ।ਕੋਈ ਵੀ ਨਸ਼ਾ ਛੱਡਣਾ ਔਖਾ ਨਹੀਂ,ਬੱਸ ਸਾਨੂੰ ਦ੍ਰਿੜ੍ਹ ਇਰਾਦੇ ਦੀ ਲੋੜ ਹੈ ।ਉਨ੍ਹਾ ਵੱਲੋਂ ਨਸ਼ਿਆਂ ਦੀਆਂ ਕਿਸਮਾਂ ਅਤੇ ਉਨ੍ਹਾ ਦੇ ਬੁਰੇ ਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ ਗਿਆ।ਮੈਨੇਜਰ ਰੀਹੈਬਲੀਟੇਸ਼ਨ ਸੈਂਟਰ ਬਠਿੰਡਾ ਰੂਪ ਸਿੰਘ ਮਾਨ ਵਲੋਂ ਰੀਹੈਬਲੀਟੇਸ਼ਨ ਸੈਂਟਰ ਅਤੇ ਡਰੱਗ ਡੀ-ਅਡਿਕਸ਼ਨ ਸੈਂਟਰ ਬਠਿੰਡਾ ਦੀ ਕਾਰਜ਼ ਪ੍ਰਣਾਲੀ ਸੰਬੰਧੀ ਜਾਣਕਾਰੀ ਦਿੱਤੀ ਗਈ।ਨਰਿੰਦਰ ਕੁਮਾਰ ਬੱਸੀ ਏਡਜ਼ ਐਜੂਕੇਟਰ ਵੱਲੋਂ ਏਡਜ਼ ਸਬੰਧੀ ਜਾਗਰੂਕ ਕਰਦਿਆਂ ਨੌਜਵਾਨਾਂ ਨੂੰ ਕਿਹਾ ਗਿਆ ਕਿ ਸਾਨੂੰ ਆਪਣੇ ਜੀਵਲ ਵਿੱਚ ਚੰਗੇ ਆਚਰਨ ਨੂੰ ਅਪਨਾਉਣ ਦੀ ਲੋੜ ਹੈ।ਉਨ੍ਹਾਂ ਦੱਸਿਆ ਕਿ ਇੱਕ ਨਸ਼ੇੜੀ ਵਿਅਕਤੀ ਅਜਿਹੀਆਂ ਬਿਮਾਰੀਆਂ ਨੂੰ ਬਹੁਤ ਜਲਦੀ ਗ੍ਰਹਿਣ ਕਰਦਾ ਹੈ ।ਉਨ੍ਹਾ ਕਿਹਾ ਕਿ ਏਡਜ਼ ਵਰਗੀ ਬਿਮਾਰੀ ਕਾਰਨ ਸਾਡੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਰੀਰ ਅੰਦਰਲੀ ਤਾਕਤ (ਇਮਿਊਨਟੀ) ਬੜੀ ਜਲਦੀ ਖਤਮ ਹੁੰਦੀ ਹੈ ਅਤੇ ਕੋਈ ਵੀ ਬਿਮਾਰੀ ਏਡਜ਼ ਗ੍ਰਸਤ ਵਿਅਕਤੀ ਨੂੰ ਜਲਦੀ ਆ ਘੇਰਦੀ ਹੈ।ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਇਸ ਪ੍ਰਤੀ ਵੱਧ ਤੋਂ ਵੱੱਧ ਜਾਗਰੂਕਤਾ ਫੈਲਾਈ ਜਾਵੇ ।
ਇਸ ਮੌਕੇ ਅੰਬੂਜਾ ਸੀਮਿੰਟ ਫਾਊਂਡੇਸ਼ਨ ਵੱਲੋਂ ਸੰਜੇ ਕੁਮਾਰ ਪ੍ਰੋਜੈਕਟ ਐਜੀਕਿਊਟਿਵ ਦੀ ਦੇਖ-ਰੇਖ ਅਤੇ ਨਛੱਤਰ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਸਕਿੱਟ ਮਿੱਠਾ ਜ਼ਹਿਰ ਵੀ ਪੇਸ਼ ਕੀਤਾ ਗਿਆ।ਸਟੇਜ ਦਾ ਸੰਚਾਲਨ ਜਗਤਾਰ ਸਿੰਘ ਬਰਾੜ ਨੇ ਬਾਖੂਬੀ ਕੀਤਾ।ਇਸ ਮੌਕੇ ਇੰਸਟਰਕਟਰ ਰਣਜੀਤ ਸਿੰਘ, ਹਰਮੇਸ਼ ਸਿੰਘ ਸਿੱਧੂ, ਨਹਿਰੂ ਯੁਵਾ ਕੇਂਦਰ ਤੋਂ ਨਰੇਸ਼ ਕੁਮਾਰ, ਮੈਡਮ ਇੰਦਰਜੀਤ ਕੌਰ, ਮਿੰਟੂ ਕੁਮਾਰ,ਵੀਰਪਾਲ ਕੌਰ ਅਤੇ ਜਗਦੀਸ਼ ਰਾਮ ਜੀ ਹਾਜ਼ਰ ਸਨ।ਸਿਹਤ ਵਿਭਾਗ ਵੱਲੋਂ ਬੁਲਾਰਿਆਂ ਨੂੰ ਸਰਟੀਫਿਕੇਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media