ਚੌਂਕ ਮਹਿਤਾ, 29 ਜੂਨ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪ੍ਰਵਾਸੀ ਵੀਰਾਂ ਤੇ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਧੰਨ ਧੰਨ ਬਾਬਾ ਇਲਾਹੀ ਸ਼ਾਹ ਦੀ
ਦਰਗਾਹ ਤੇ ਸਲਾਨਾ ਜੋੜ ਮੇਲਾ ਪਿੰਡ ਉਦੋਨੰਗਲ ਵਿਖੇ 4 ਤੇ 5 ਜੁਲਾਈ ਨੂੰ ਕਰਵਾਇਆ ਜਾ ਰਿਹਾ, ਜਿਸ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਗੁਰਜੀਤ ਸਿੰਘ ਅੋਜਲਾ ਮੈਂਬਰ ਪਰਾਲੀਮੈਂਟ ਹੋਣਗੇ ਕਮੇਟੀ ਦੇ ਪ੍ਰਧਾਨ ਰਵੀ ਦਬੁੱਰਜੀ ਤੇ ਦਵਿੰਦਰ ਸਿੰਘ ਜਿੰਦੂ ਰੰਧਾਵਾ ਅਤੇ ਮੁੱਖ ਪ੍ਰਬੰਧਕ ਕੁਲਬੀਰ ਸਿੰਘ ਉਦੋਨੰਗਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 4 ਜੁਲਾਈ ਨੂੰ ਬਾਬਾ ਜੀ ਚਾਦਰ ਦੀ ਰਸ਼ਮ ਚੜਾਉਣ ਉਪਰੰਤ ਸਭਿਆਚਾਰਕ ਮੇਲਾ ਸ਼ੁਰੂ ਹੋਵੇਗਾ, ਜਿਸ ਵਿੱਚ ਸੁਰਿੰਦਰ ਛਿੰਦਾ-ਬੀਬਾ ਦਿਲਪ੍ਰੀਤ, ਰਾਜਾ ਸਿੱਧੂ-ਬੀਬਾ ਰਾਜਵਿੰਦਰ ਕੌਰ ਪਟਿਆਲਾ, ਕਾਵਲ ਕੁਲਦੀਪ ਕਾਦਰ ਆਦਿ ਹਾਜ਼ਰੀ ਭਰਨਗੇ ਤੇ 5 ਜੁਲਾਈ ਨੂੰ ਬਾਲੀਵੁੱਡ ਸਿੰਗਰ ਮਾਸਟਰ ਸਲੀਮ, ਮਿਸ ਨੀਲਮ-ਦਿਲਰਾਜ, ਗੁਰਪ੍ਰੀਤ ਅੋਜਲਾ ਤੇ ਵਿੰਕਲ ਧਾਲੀਵਾਲ ਆਦਿ ਦਰਗਾਹ `ਤੇ ਹਾਜ਼ਰੀ ਭਰਨਗੇ ।ਸ਼ਾਮ ਨੂੰ 5 ਵਜੇ ਸ੍ਰੀ ਗੁਰੁ ਗੌਬਿੰਦ ਸਿੰਘ ਕਬੱਡੀ ਕਲੱਬ ਮਾਛੀਵਾੜਾ ਸਾਹਿਬ, ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ ਦਰਮਿਆਨ ਕਬੱਡੀ ਦਾ ਸ਼ੋਅ ਮੈਚ ਹੋਵੇਗਾ।
ਇਸ ਮੌਕੇ ਗੁਰਮੇਜ ਸਿੰਘ ਜਰਨਲ ਸਕੱਤਰ ਕਾਂਗਰਸ ਦਿਹਾਤੀ, ਸਾਬਕਾ ਪ੍ਰਧਾਨ ਭੁਪਿੰਦਰ ਸਿੰਘ, ਜਥੇਦਾਰ ਰਾਜਬੀਰ ਸਿੰਘ ਉਦੋਨੰਗਲ, ਸਰਪੰਚ ਰਜਿੰਦਰ ਸਿੰਘ ਰਾਜੂ, ਪ੍ਰਧਾਨ ਬਲਜਿੰਦਰ ਸਿੰਘ ਰੰਧਾਵਾ, ਬਲਵੰਤ ਸਿੰਘ ਸਾਬਕਾ ਸਰਪੰਚ ਅਤੇ ਕਮੇਟੀ ਮੈਂਬਰ ਅਜੈਬ ਸਿੰਘ ਨੰਬਰਦਾਰ ਦਬੁਰਜੀ, ਅਜੈਬ ਸਿੰਘ ਬੇਰ ਵਾਲੇ, ਲਖਮੀਰ ਸਿੰਘ ਸ਼ਾਹ, ਹਰਬੰਸ ਲਾਲ,ਮੋਹਣ ਸਿੰਘ ਬੂੜੇਨੰਗਲ, ਹਰਜਿੰਦਰ ਸਿੰਘ ਬੇਰ ਵਾਲੇ, ਅਮਰ ਸਿੰਘ, ਬਾਬਾ ਬੱਬੂ, ਹਰਪਾਲ ਸਿੰਘ ਨੰਬਰਦਾਰ, ਰੋਲਾ ਸਿੰਘ ਪਰਜਾਪੱਤ, ਸੋਨਾ, ਹਰਿੰਦਰ ਸਿੰਘ, ਬਿੱਟੂ ਕਬੱਡੀ ਕੋਚ, ਲਾਡੀ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media