Sunday, July 26, 2026

ਤੀਰ ਬਿ੍ਰਗੇਡ ਦੇ ‘ਬ੍ਰੈਗਨਰ’ ਯੂਨਿਟ ਅਫਸਰਾਂ ਤੇ ਸੈਨਿਕਾਂ ਨੇ ਔਖੇ ਪਹਾੜੀ ਇਲਾਕਿਆਂ `ਚ ਟ੍ਰੇਨਿੰਗ ਅਭਿਆਸ ਕੀਤਾ

ਪਠਾਨਕੋਟ, 30 ਜੂਨ (ਪੰਜਾਬ ਪੋਸਟ ਬਿਊਰੋ) – ਭਾਰਤੀ ਸੈਨਾ ਦੀ ਪੱਛਮੀ ਕਮਾਨ ਦੇ ਕਾਲਾ ਤੀਰ ਬਿ੍ਰਗੇਡ ਦੇ ਅਧੀਨ ਆਉਣ ਵਾਲੀ ‘ਬ੍ਰੈਗਨਰ’ ਯੂਨਿਟ ਦੇ ਇੱਕ PPN3006201703ਅਫਸਰ, ਦੋ ਜੇ.ਸੀ.ਓ ਅਤੇ 12 ਹੋਰ ਰੈਂਕ ਦੇ ਸੈਨਿਕਾਂ ਵਲੋਂ ਹਿਮਾਚਲ ਪ੍ਰਦੇਸ਼ ਦੇ ਕੁਲੂ ਅਤੇ ਕਾਂਗੜਾ ਜਿਲਿਆਂ ਦੇ ਅਧੀਨ ਆਉਣ ਵਾਲੇ ਔਖੇ ਪਹਾੜੀ ਇਲਾਕਿਆਂ ਵਿੱਚ 16 ਜੂਨ ਤੋਂ 29 ਜੂਨ ਤੱਕ 14 ਦਿਨ ਦਾ ਲੰਬਾ ਟ੍ਰੇਨਿੰਗ ਅਭਿਆਸ ਕੀਤਾ ਗਿਆ।ਇਹ ਟ੍ਰੇਨਿੰਗ ਅਭਿਆਸ ਸਫਲਤਾ ਪੂਰਵਕ ਪੂਰਾ ਕਰਨ ਉਪਰੰਤ ਵਾਪਸ ਆਈ ਟੀਮ ਨੂੰ ਸਨਮਾਨਿਤ ਕਰਨ ਲਈ ਮਾਮੂਨ ਕੈਂਟ ਵਿਖੇ ਸਨਮਾਨਿਤ ਸਮਾਰੋਹ ਆਯੋਜਿਤ ਕੀਤਾ ਗਿਆ।ਇਸ ਸਨਮਾਨ ਸਮਾਰੋਹ ਵਿੱਚ ਬ੍ਰਗੇਡੀਅਰ ਅਸ਼ੀਸ਼ ਸ਼ਾਹ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਟ੍ਰੇਨਿੰਗ ਅਭਿਆਸ ਪੂਰਾ ਕਰਨ ਵਾਲੀ ਟੀਮ ਦੇ ਲੀਡਰ ਤੇ ਮੈਂਬਰਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।
PPN3006201702ਬ੍ਰਗੇਡੀਅਰ ਅਸ਼ੀਸ਼ ਸ਼ਾਹ ਨੇ ਦੱਸਿਆ ਕਿ ਇਸ ਟ੍ਰੇਨਿੰਗ ਅਭਿਆਸ ਤਹਿਤ ਕੈਪਟਨ ਤਨਵੀਰ ਸਿੰਘ ਮਾਨ ਦੀ ਅਗਵਾਈ ਹੇਠ ਟੀਮ ਨੇ ਮਨਾਲੀ ਤੋਂ ਬੀਰ ਬਿਲਿੰਗ ਤੱਕ ਟ੍ਰੈਕਿੰਗ ਕੀਤੀ। ਜਿਸ ਵਿਚ ਇਸ ਟੀਮ ਨੇ ਕਈ ਕਠਿਨ ਸਥਾਨਾਂ, ਤਿਰਛੀ ਉਚਾਈ, ਮਨਮੋਹਕ ਵਾਦੀਆਂ ਅਤੇ ਤੇਜ ਵਹਾਅ ਵਾਲੀਆਂ ਨਹਿਰਾਂ-ਨਾਲਿਆਂ ਨੂੰ ਪਾਰ ਕਰਦੇ ਹੋਏ 29 ਜੂਨ ਨੂੰ ਪੈਰਾ ਗਲਾਈਡਿੰਗ ਦੇ ਲਈ ਵਿਸ਼ਵ ਮਸ਼ਹੂਰ ਬੀਰ-ਬਿਲਿੰਗ ਵਿੱਚ ਅਭਿਆਸ ਸਮਾਪਤ ਕੀਤਾ।
ਇਸ ਟੀਮ ਨੂੰ ਬ੍ਰਗੇਡੀਅਰ ਅਸ਼ੀਸ਼ ਸ਼ਾਹ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ ਅਤੇ ਟੀਮ ਵਲੋਂ 16 ਜੂਨ ਨੂੰ ਮਨਾਲੀ ਤੋਂ ਇਸ ਟ੍ਰੈਕਿੰਗ ਦੀ ਸ਼ੁਰੂਆਤ ਕੀਤੀ ਗਈ ਸੀ। ਬ੍ਰਗੇਡੀਅਰ ਅਸ਼ੀਸ਼ ਸ਼ਾਹ ਨੇ ਦਸਿਆ ਕਿ ਇਸ ਅਭਿਆਸ ਦਾ ਉਦੇਸ਼ ‘‘ਬ੍ਰੈਗਨਰਸ’’ ਵਲੋਂ ਲਗਾਤਾਰ ਵਧੀਆ ਪ੍ਰਦਰਸ਼ਨ, ਕਰਤਵ ਪਾਲਣ, ਚੰਗਾ ਕੰਮ ਕਰਨਾ ਅਤੇ ਸੈਨਾ ਜੀਵਨ ਦੇ ਸਾਰੇ ਖੇਤਰਾਂ ਵਿਚ ਚਹੁਮੁਖੀ ਚੰਗਾ ਪ੍ਰਦਰਸ਼ਨ ਕਰਨ ‘ਤੇ ਪੱਛਮੀ ਕਮਾਨ ਦੇ ਜੀ.ਓ.ਸੀ ਇੰਨ-ਸੀ ਵਲੋਂ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤੇ ਜਾਣ ‘ਤੇ ਇਸ ਮੌਕੇ ਨੂੰ ਖੁਸ਼ੀ ਨਾਲ ਮਨਾਉਣ ਤੋਂ ਇਲਾਵਾ ਆਪਣੇ ਸੈਨਿਕਾਂ ਵਿਚ ਸਾਹਸ ਅਤੇ ਮਜ਼ਬੂਤ ਸੰਕਲਪ ਦੀ ਭਾਵਨਾ ਦਾ ਸੰਚਾਰ ਕਰਨਾ ਵੀ ਹੈ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply