Wednesday, June 10, 2026

ਪ੍ਰਚਾਰਕ ਗਿਆਨੀ ਲਾਭ ਸਿੰਘ ਫਖਰ ਦੇ ਪਰਿਵਾਰ ਨੂੰ 1 ਲੱਖ ਦਾ ਚੈਕ ਭੇਟ

ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਅੰਤ੍ਰਿੰਗ ਕਮੇਟੀ ’ਚ ਪਾਸ ਕੀਤੇ ਮਤੇ ਅਨੁਸਾਰ ਸਾਬਕਾ ਅੰਤ੍ਰਿੰਗ ਕਮੇਟੀ PPN3006201705ਮੈਂਬਰ ਤੇ ਉਘੇ ਸਿੱਖ ਪ੍ਰਚਾਰਕ ਸਵਰਗੀ ਗਿਆਨੀ ਲਾਭ ਸਿੰਘ ਫਖਰ ਦੇ ਪਰਿਵਾਰ ਦੀ ਸਹਾਇਤਾ ਕਰਦਿਆਂ ਉਨ੍ਹਾਂ ਦੇ ਸਪੁੱਤਰ ਜਗਜੀਤ ਸਿੰਘ ਫਖਰ ਨੂੰ ਇਕ ਲੱਖ ਦੀ ਸਹਾਇਤਾ ਦਾ ਚੈਕ ਦਿੱਤਾ ਗਿਆ।ਇਹ ਚੈੱਕ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਾਮ ਸਿੰਘ, ਗੁਰਿੰਦਰ ਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ, ਬਿਕਰਮਜੀਤ ਸਿੰਘ ਕੋਟਲਾ ਮੈਂਬਰ ਸ਼੍ਰ੍ਰ੍ਰੋਮਣੀ ਕਮੇਟੀ, ਸਕੱਤਰ ਡਾ. ਰੂਪ ਸਿੰਘ, ਸਕੱਤਰ ਅਵਤਾਰ ਸਿੰਘ ਸੈਂਪਲਾ ਨੇ ਸਾਂਝੇ ਤੌਰ ’ਤੇ ਜਗਜੀਤ ਸਿੰਘ ਫਖਰ ਨੂੰ ਸੌਂਪਿਆ।ਇਸ ਮੌਕੇ ਜਗਜੀਤ ਸਿੰਘ ਫਖਰ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਸਵਰਗੀ ਗਿਆਨੀ ਲਾਭ ਸਿੰਘ ਫਖਰ ਨੇ ਸੰਨ 1924 ਤੋਂ ਲੈ ਕੇ ਸੰਨ 1947 ਤੱਕ ਮਹੰਤਾਂ ਤੋਂ ਗੁਰਦੁਆਰੇ ਪੰਥਕ ਪ੍ਰਬੰਧਾਂ ’ਚ ਲਿਆਉਣ ਲਈ ਉਸ ਸਮੇਂ ਦੀ ਸਰਕਾਰ ਦੇ ਖਿਲਾਫ਼ ਲੈਕਚਰ ਦਿੰਦਿਆਂ ਸਰਕਾਰ ਖਿਲਾਫ ਲੱਗੇ ਮੋਰਚਿਆਂ ਦੌਰਾਨ ਜੇਲ੍ਹ ਕੱਟੀ ਸੀ। ਸੰਨ 1947 ਤੋਂ ਬਾਅਦ ਕਾਂਗਰਸ ਸਰਕਾਰ ਦੇ ਖਿਲਾਫ਼ ਸਿੱਖ ਮਸਲਿਆਂ ਅਤੇ ਪੰਜਾਬੀ ਸੂਬੇ ਦੇ ਮੋਰਚਿਆਂ ਲਈ ਵੀ ਕਈ ਵਾਰ ਜੇਲ੍ਹ ਗਏ।ਫਖਰ ਨੇ ਕਿਹਾ ਕਿ ਗਿਆਨੀ ਲਾਭ ਸਿੰਘ ਫਖਰ ਸੰਨ 1939 ਤੋਂ ਲੈ ਕੇ ਸੰਨ 1944 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਵੀ ਰਹੇ।ਇਸ ਮੌਕੇ ਫਖਰ ਪਰਿਵਾਰ ਮੈਂਬਰ ਸੁਰਜੀਤ ਸਿੰਘ ਨਾਗੀ, ਪ੍ਰਤਾਪ ਸਿੰਘ ਐਡੀਸ਼ਨ ਸਕੱਤਰ, ਸੁਖਬੀਰ ਸਿੰਘ ਇੰਚਾਰਜ ਟਰੱਸਟ ਵਿਭਾਗ, ਅਜਾਦਦੀਪ ਸਿੰਘ, ਹਰਜੀਤ ਸਿੰਘ, ਪ੍ਰੀਤਇੰਦਰ ਸਿੰਘ ਆਦਿ ਮੌਜੂਦ ਸਨ।

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …

Leave a Reply