Wednesday, July 22, 2026

ਪਿੰਡ ਕੁੱਬਾ ਵਿਖੇ ਗੁਰਮਤਿ ਸਿਖਲਾਈ ਕੈਂਪ ਲਾਇਆ

ਸਮਰਾਲਾ, 30 ਜੂਨ (ਪੰਜਾਬ ਪੋਸਟ – ਕੰਗ) – ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਨੂੰ ਮੁੱਖ ਰੱਖਦਿਆਂ ਚੌਥਾ ਗੁਰਮਤਿ ਸਿਖਲਾਈ ਕੈਂਪ ਪਿੰਡ ਕੁੱਬਾ ਵਿਖੇ 26 PPN3006201706ਤੋਂ 29 ਜੂਨ ਤੱਕ ਲਗਾਇਆ ਗਿਆ।ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੀ ਅਗਵਾਈ ਵਿੱਚ ਗੁਰਮਿਤ ਪ੍ਰਚਾਰ ਕੇਂਦਰ ਮਾਛੀਵਾੜਾ ਦੇ ਸਹਿਯੋਗ ਸਦਕਾ ਇਹ ਕੈਂਪ ਨੇਪਰੇ ਚੜ੍ਹਿਆ ਗਿਆ। ਕੈਂਪ ਮੁੱਖ ਪ੍ਰਬੰਧਕ ਬਲਜੀਤ ਸਿੰਘ ਮਾਛੀਵਾੜਾ ਦੀ ਦੇਖ-ਰੇਖ ਹੇਠ 26 ਤੋਂ ਸ਼ੁਰੂ ਹੋਇਆ ਤੇ 29 ਜੂਨ ਨੂੰ ਸਮਾਪਤੀ ਮੌਕੇ ਵਿਸ਼ੇਸ਼ ਧਾਰਮਿਕ ਸਮਾਗਮ ਹੋਇਆ।
ਕੈਂਪ ਦੌਰਾਨ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਤੋਂ ਬਿਨਾਂ ਧਾਰਮਿਕ ਖੇਡਾਂ ਆਦਿ ਵੀ ਹੋਈਆਂ।ਦਰਜਨ ਦੇ ਕਰੀਬ ਇਲਾਕੇ ਦੇ ਪਿੰਡਾਂ ਦੇ  ਲਗਭਗ 450 ਬੱਚਿਆਂ ਨੇ ਭਾਗ ਲਿਆ।68 ਬੱਚਿਆਂ ਨੇ ਕਵਿਤਾ ਕਵੀਸ਼ਰੀ ’ਚ ਭਾਗ ਲਿਆ ਤੇ 50 ਤੋਂ ਵੱਧ ਬੱਚਿਆਂ ਨੇ ਦਸਤਾਰ ਮੁਕਾਬਲੇ ਵਿਚ ਭਾਗ ਲਿਆ।ਕੈਂਪ ਦੌਰਾਨ ਹਰ ਬੱਚੇ ਨੂੰ ਸਨਮਾਨਿਤ ਕੀਤਾ ਗਿਆ। ਕੈਂਪ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਸਹਿਯੋਗ ਵੀਰ ਸਿੰਘ ਮਾਂਗਟ ਯੂ.ਐਸ.ਏ (ਕੁੱਬਾ) ਤੇ ਜੀਓ ਐਕਸ ਸਟੀਲ ਕੰਪਨੀ ਦੇ ਹਰਜੀਤ ਸਿੰਘ ਨੇ ਦਿੱਤਾ।ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਸਿੱਖ ਧਰਮ ਨਾਲ ਜੋੜਨ ਲਈ ਇਹ ਉਪਰਾਲਾ ਸਫਲ ਰਿਹਾ ਤੇ ਇਹੋ ਜਿਹੇ ਉਪਰਾਲਿਆ ਦੀ ਲੋੜ ਹੈ।ਇਸ ਮੌਕੇ ਪਿੰਡ ਕੁੱਬਾ ਦੇ ਨਗਰ ਨਿਵਾਸੀ, ਪੰਚਾਇਤ ਤੇ ਗੁ: ਕਮੇਟੀ ਮੈਂਬਰ ਵੀ ਹਾਜ਼ਰ ਰਹੇ। ਇਸ ਕੈਂਪ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਬਾਬਾ ਅਮਰੀਕ ਸਿੰਘ, ਬੇਅੰਤ ਸਿਘ, ਗੁਰਮੀਤ ਸਿੰਘ ਸਾਬਕਾ ਸਰਪੰਚ, ਹਰਚੰਦ ਸਿੰਘ ਨੰਬਰਦਾਰ, ਸਰਨਜੀਤ ਸਿੰਘ ਪੰਚ, ਕਾਲਾ ਸਿੰਘ ਫੌਜੀ, ਦਿਲਬਾਗ ਸਿੰਘ, ਕਰਮ ਸਿੰਘ, ਬਿਕਰਮਜੀਤ ਸਿੰਘ ਤੇ ਬਲਬੀਰ ਸਿੰਘ ਬੱਬੀ ਆਦਿ ਨੇ ਵਿਸ਼ੇਸ਼ ਦਿੱਤਾ ਗਿਆ।ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …

Leave a Reply