Saturday, October 10, 2026

ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗੀ- ਜਾਨੀ ਨੁਕਸਾਨ ਦਾ ਬਚਾਅ

ਬਠਿੰਡਾ, 30 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਗੁਰੂ ਨਾਨਕ ਪੁਰਾ ਮੁਹੱਲਾ ਵਿਖੇ ਇਕ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਹੇਠਾਂ ਡਿੱਗ ਗਈ।ਜਿਸ ਸਮੇਂ ਇਹ ਘਟਨਾ ਘਟੀ ਉਸ ਸਮੇਂ ਘਰ ਦਾ ਕੋਈ ਵੀ ਮੈਂਬਰ ਕਮਰੇ ਦੇ ਅੰਦਰ ਮੌਜੂਦ ਨਹੀਂ ਸੀ।ਜਿਸ ਕਰ ਕੇ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ, ਪਰ ਕਮਰੇ ਦੇ ਅੰਦਰ ਮੌਜੂਦ ਟੀ.ਵੀ ਤੋਂ ਇਲਾਵਾ ਕੁਰਸੀਆਂ ਮੇਜ ਅਤੇ ਹੋਰ ਮੰਜੇ ਅਤੇ ਕੱਪੜੇ ਆਦਿ ਪੂਰੀ ਤਰ੍ਹਾਂ ਬਰਬਾਦ ਹੋ ਗਏ ਹਨ।ਬਾਬੂ ਰਾਮ ਪੁੱਤਰ ਪਾਨਾ ਰਾਮ ਨੇ ਦੱਸਿਆ ਕਿ ਬਾਰਸ਼ ਪੈਣ ਤੋਂ ਬਾਅਦ ਅਚਾਨਕ ਉਸ ਦੇ ਕਮਰੇ ਦੀ ਛੱਤ ਡਿੱਗ ਗਈ।ਉਸ ਨੇ ਕਿਹਾ ਕੇ ਉਨਾਂ ਦੇ ਘਰ ਦੀ ਮਾਲੀ ਹਾਲਤ ਪਹਿਲਾਂ ਹੀ ਬਹੁਤ ਮਾੜੀ ਹੈ।ਬਾਬੂ ਰਾਮ ਦੀ ਪਤਨੀ ਵਿਦਿਆ ਦੇਵੀ ਪਿਛਲੇ ਕਾਫੀ ਸਮੇਂ ਤੋਂ ਕੈਂਸਰ ਦੀ ਦੀ ਮਰੀਜ ਹੈ ਅਤੇ ਪਰਿਵਾਰ ਪਾਸ ਕਮਾਈ ਦਾ ਵੀ ਕੋਈ ਸਾਧਨ ਨਹੀਂ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply