Thursday, June 25, 2026

ਜਾਅਲੀ ਬੈਂਕ ਕਰਮੀ ਬਣ ਕੇ ਮਾਰੀ 64000 ਦੀ ਠੱਗੀ

ਬਠਿੰਡਾ, 30 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਗੁਰੂ ਨਾਨਕ ਪੁਰਾ ਮੁਹੱਲਾ ਦੇ ਰਹਿਣ ਵਾਲੇ ਇਕ ਵਿਅਕਤੀ ਨਾਲ Fraudਜਾਅਲੀ ਬਣੇ ਬੈਂਕ ਅਧਿਕਾਰੀ ਨੇ ਹਜ਼ਾਰਾਂ ਰੁਪਏ ਦੀ ਠੱਗੀ ਮਾਰੀ ਹੈ। ਪੀੜਤ ਵਿਅਕਤੀ ਦੀ ਸ਼ਿਕਾਇਤ ’ਤੇ ਬਠਿੰਡਾ ਪੁਲਿਸ ਨੇ ਉਕਤ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਰਤਨ ਲਾਲ ਪੁੱਤਰ ਦੇਵ ਰਾਮ ਵਾਸੀ ਗੁਰੂ ਨਾਨਕਪੁਰਾ ਮੁਹੱਲਾ ਬਠਿੰਡਾ ਨੇ ਦੱਸਿਆ ਕਿ ਬੀਤੇ ਦਿਨੀਂ ਉਸ ਨੂੰ ਇਕ ਵਿਅਕਤੀ ਦਾ ਫੋਨ ਆਇਆ ਅਤੇ ਉਸ ਨੇ ਕਿਹਾ ਕੇ ਉਹ ਉਸ ਦੇ ਬੈਂਕ ਸਟੇਟ ਬੈਂਕ ਆਫ਼ ਇੰਡੀਆਂ ਤੋਂ ਬੋਲ ਰਿਹਾ ਹੈ।ਉਸ ਨੇ ਬੜੀ ਸਫਾਈ ਦੇ ਨਾਲ ਰਤਨ ਲਾਲ ਨੂੰ ਆਪਣੀਆਂ ਗੱਲਾਂ ’ਚ ਲਿਆਂਦਾ ਅਤੇ ਫਿਰ ਉਸ ਤੋਂ ਬੈਂਕ ਦਾ ਹਵਾਲਾ ਦਿੰਦੇ ਹੋਏ ਏਟੀਐਮ ਦੇ ਕੋਡ ਤੋਂ ਇਲਾਵਾ ਉਸ ਦਾ ਅਧਾਰ ਕਾਰਡ ਨੰਬਰ ਤੇ ਹੋਰ ਅਹਿਮ ਜਾਣਕਾਰੀ ਲੈ ਲਈ। ਜਿਸ ਤੋਂ ਤੁਰੰਤ ਬਾਅਦ ਉਕਤ ਵਿਅਕਤੀ ਨੇ ਉਸ ਦੇ ਖਾਤੇ ਵਿਚੋਂ 64 ਹਜ਼ਾਰ ਰੁਪਏ ਕਢਵਾ ਲਏ। ਜਦੋਂ ਇਹ ਰੁਪਏ ਨਿਕਲਣ ਦਾ ਪਤਾ ਪੀੜਤ ਵਿਅਕਤੀ ਨੂੰ ਲੱਗਾ ਤਾਂ ਫਿਰ ਉਸ ਨੂੰ ਆਪਣੇ ਨਾਲ ਵੱਜੀ ਠੱਗੀ ਦਾ ਅਹਿਸਾਸ ਹੋਇਆ। ਪੀੜਤ ਵਿਅਕਤੀ ਨੇ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਕੋਤਵਾਲੀ ਵਿਖੇ ਦਰਜ ਕਰਵਾਈ ਅਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply