ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ ਬਿਊਰੋ) – ਮਹਾਂਨਗਰ ਵਿੱੱਚ ਲੁਟੇਿਰਆਂ ਤੇ ਚੋਰਾਂ ਵਲੋਂ ਲਗਾਤਾਰ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ, ਜਦਕਿ
ਕੈਪਟਨ ਸਰਕਾਰ ਇਸ ‘ਤੇ ਰੋਕ ਲਗਾਉਣ ਵਿਚ ਨਾਕਾਮ ਰਹੀ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਜਨਤਾ ਪਾਰਟੀ ਨੇ ਸ਼ਹਿਰ ਵਿੱਚ ਲਗਾਤਾਰ ਵਿਗੜ ਰਹੀ ਕਾਨੂੰਨ-ਵਿਵੱਸਥਾ ਅਤੇ ਲੁਟੇਰਿਆਂ ਤੇ ਗੈਂਗਸਟਰਾਂ ਦੇ ਨਿੱਤ ਵਧ ਰਹੇ ਹੌਸਲਿਆਂ ‘ਤੇ ਚਿੰਤਾ ਜ਼ਾਹਰ ਕੀਤੀ ਹੈ।ਭਾਜਪਾ ਵਲੋਂ ਜਾਰੀ ਪ੍ਰੈਸ ਬਿਆਨ ਵਿੱਚ ਜਿਲਾ ਭਾਜਪਾ ਪ੍ਰਧਾਨ ਐਡਵੋਕੇਟ ਰਾਜੇਸ਼ ਹਨੀ ਨੇ ਕਿਹਾ ਦੀ ਕੈਪਟਨ ਦੇ ਰਾਜ ਵਿੱਚ ਪੰਜਾਬ ਦੇ ਹਾਲਾਤ ਇਨ੍ਹੇ ਮਾੜੇ ਹੋ ਚੁੱਕੇ ਹਨ ਕਿ ਸਤਾਧਾਰੀ ਦਲ ਦੇ ਨੇਤਾ ਲੁਟੇਰਿਆਂ ਨੂੰ ਸ਼ਹਿ ਦੇ ਰਹੇ ਹਨ।ਸਰਕਾਰ ‘ਤੇ ਜੋਰਦਾਰ ਨਿਸ਼ਾਨਾ ਲਾਉਂਦਿਆਂ ਉਨ੍ਹਾਂ ਨੇ ਦੋਸ਼ ਲਾਇਆ ਕਿ ਸਥਾਨਕ ਮੁੱਖ ਮੰਤਰੀ ਕੈਂਪ ਦਫ਼ਤਰ ਵਿੱਚ ਦੋਸ਼ੀਆਂ ਨੂੰ ਸ਼ਰਨ ਮਿਲ ਰਹੀ ਹੈ, ਜਿੰਨਾਂ ਨੂੰ ਫੜਣ ਜਾਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਜਾਂਦਾ ਹੈ।
ਉਨਾਂ ਕਿਹਾ ਕਿ ਲੁਟੇਰੇ ਕੱਲ ਉਨਾਂ ਦੇ ਨਿਵਾਸ ਸਥਾਨ ਦੇ ਨਜ਼ਦੀਕ ਜੋੜਾ ਫਾਟਕ ਦੇ ਕੋਲ ਇਕ ਵਿਅਕਤੀ ਕੋਲੋਂ ਮੋਬਾਇਲ ਅਤੇ ਹਜਾਰਾਂ ਰੁਪਏ ਲੁੱਟ ਕੇ ਲੁਟੇਰੇ ਪੈਦਲ ਹੀ ਦੌੜ ਗਏ।ਇਕ ਹੋਰ ਘਟਨਾ ਵਿੱਚ ਟੇਲਰ ਰੋਡ ‘ਤੇ ਇੱਕ ਔਰਤ ਦੀ ਚੇਨ ਖਿਚ ਲਈ ਗਈ, ਜਦੋਂ ਕਿ ਘਟਨਾ ਸਥਾਨ ਦੇ ਨੇੜੇ ਹੀ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਰਿਹਾਇਸ਼ ਹੈ।ਉਨਾਂ ਕਿਹਾ ਕਿ ਸਭ ਤੋਂ ਵੱਡੀ ਘਟਨਾ ਮਾਨਾਵਾਲਾ ਨੇੜਲੇ ਰਿਲਾਇੰਸ ਪਟਰੋਲ ਪੰਪ ਦੇ ਜਨਰਲ ਮੈਨੇਜਰ ਇੰਦਰ ਸ਼ਰਮਾ ਦੀ ਗੋਲੀ ਮਾਰ ਕੇ ਹੱਤਿਆ ਕਰਨ ੳਪਰੰਤ ਕਾਰ ਵਿੱਚ ਰੱਖੇ ਲੱਖਾਂ ਰੁਪਏ ਲੈ ਕੇ ਫਰਾਰ ਹੋਣਾ ਹੈ।
ਉਨ੍ਹਾਂ ਨੇ ਕਿਹਾ ਕਿ ਇਸੇ ਤਰਾਂ ਪਿਛਲੇ ਦਿਨੀ ਗੁਮਟਾਲਾ ਖੇਤਰ ਵਿੱਚ ਇੱਕ ਡਾਕਟਰ ਨੂੰ ਅਗਵਾ ਕਰ ਕੇ ਲੱਖਾਂ ਦੀ ਫਿਰੌਤੀ ਮੰਗੀ ਗਈ, ਜੋ ਸਰਕਾਰ ਦੇ ਮੱਥੇ ‘ਤੇ ਵੱਡਾ ਦਾਗ ਹੈ।ਉਨ੍ਹਾਂ ਕਿਹਾ ਕਿ ਸਵੱਛ ਪ੍ਰਸ਼ਾਸਨ ਅਤੇ ਨਸ਼ੇ ਉਤੇ ਲਗਾਮ ਲਗਾਉਣ ਦਾ ਵਾਅਦਾ ਕਰ ਕੇ ਸੱਤਾ ਵਿੱੱ ਆਉਣ ਵਾਲੀ ਸਰਕਾਰ ਹਰ ਮੋਰਚੇ ‘ਤੇ ਅਸਫਲ ਰਹੀ ਹੈ।ਇਸ ਮੌਕੇ ਜਨਰਲ ਸਕੱਤਰ ਰਾਜੇਸ਼ ਕੰਧਾਰੀ, ਮਾਨਵ ਤਨੇਜਾ ਅਤੇ ਸੰਜੀਵ ਕੁੰਦਰਾ ਆਦਿ ਮੌਜੂਦ ਸਨ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media