ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ ਬਿਊਰੋ) – ਬੀਤੀ ਅੱਧੀ ਰਾਤ ਜਿਥੇ ਕੇਂਦਰ ਸਰਕਾਰ ਦੇ ਮੰਤਰੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੋਜੂਦਗੀ ਵਿਚ
ਜੀ.ਐਸ.ਟੀ ਲਾਂਚ ਦਾ ਬਿਗਲ ਵਜਾਇਆ ਗਿਆ, ਉਥੇ ਜੀ.ਐਸ.ਟੀ ਦਾ ਵਿਰੋਧ ਕਰ ਰਹੇ ਕਪੜਾ ਵਪਾਰੀਆਂ ਦੀ ਹਮਾਇਤ ਕਰਦਿਆਂ ਕਾਂਗਰਸ ਵਪਾਰ ਮੰਡਲ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਗਿਨੀ ਭਾਟੀਆ, ਜਨਰਲ ਸਕੱਤਰ ਸੁਨੀਲ ਵਿੱਜ, ਸ਼ਾਸਤਰੀ ਮਾਰਕੀਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਦੀਪਕ ਮਹਿਰਾ ਨੇ ਜੀ.ਐਸ.ਟੀ ਨੰਬਰ ਨਾਂ ਲੈਣ ਅਤੇ ਜੀ.ਐਸ.ਟੀ ਨਾ ਦੇਣ ਦਾ ਬਿਗਲ ਵਜਾ ਕੇ ਐਲਾਨ ਕੀਤਾ ਕਿ ਕੇਂਦਰ ਸਰਕਾਰ ਦੇ ਫੈਸਲੇ ਨੂੰ ਕਿਸੇ ਵੀ ਕੀਮਤ `ਤੇ ਨਹੀਂ ਮੰਨਿਆ ਜਾਵੇਗਾ।
ਗਿਨੀ ਭਾਟੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਆਪਣੀਆਂ ਮਨ-ਮਰਜੀਆਂ ਕਰ ਕੇ ਦੇਸ਼ ਦੀ ਜਨਤਾ ਨੂੰ ਭੂੱਖਮਰੀ ਦਾ ਸ਼ਿਕਾਰ ਬਨਾਉਣਾ ਚਾਹੁੰਦੀ ਹੈ, ਜਿਸ ਨੂੰ ਵਪਾਰੀ ਬਰਦਾਸ਼ਤ ਨਹੀਂ ਕਰਣਗੇ।ਉਨ੍ਹਾਂ ਕਿਹਾ ਕਿ ਜੀ.ਐੈਸ.ਟੀ ਲਾਗੂ ਕਰਨ ਦੇ ਫੈਸਲੇ ਦਾ ਦੇਸ਼ ਦੀ ਜਨਤਾ ਵਲੋਂ ਕੀਤੇ ਜਾਣ ਵਾਲੇ ਵਿਰੋਧ ਨਾਲ ਕੇਂਦਰ ਸਰਕਾਰ ਨੂੰ ਬਹੁਤ ਵੱਡਾ ਝਟਕਾ ਲੱਗੇਗਾ।ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਪਾਸੇ ਦੇਸ਼ ਦੀ ਜਨਤਾ ਨੂੰ ਸਹੁਲਤਾਂ ਦੇਣ ਦੀ ਗੱਲ ਕਰਦੇ ਹਨ ਅਤੇ ਵਪਾਰ ਨੂੰ ਵਧਾਉਣ ਦੀਆਂ ਤਕਨੀਕਾਂ ਸੋਚਣ ਬਾਰੇ ਕਹਿੰਦੇ ਹਨ, ਪਰ ਜੀ.ਐਸ.ਟੀ ਲਗਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਜਨਤਾ ਨੂੰ ਉਜਾੜਣ ਦਾ ਸਬੂਤ ਪੇਸ਼ ਕੀਤਾ ਹੈ ਅਤੇ ਵਪਾਰ ਨੂੰ ਬਿਲਕੁੱਲ ਦੀ ਠੱਪ ਕਰਨ ਦਾ ਸੰਦੇਸ਼ ਦਿੱਤਾ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਫੈਸਲਿਆਂ ਨੂੰ ਦੇਸ਼ ਦੀ ਜਨਤਾ ਅਤੇ ਵਪਾਰੀ ਕਦੇ ਵੀ ਨਹੀਂ ਮੰਨਣਗੇ ਅਤੇ ਲਗਾਤਾਰ ਜੀ.ਐਸ.ਟੀ ਦਾ ਵਿਰੋਧ ਕਰਦੇ ਰਹਿਣਗੇ।ਇਸ ਮੌਕੇ ਪੀਸ ਗੁਡਸ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਮਹਿਰਾ, ਗੁਰੂ ਬਜਾਰ ਦੇ ਪ੍ਰਧਾਨ ਵਿਨੇ ਮਹਿਰਾ, ਸੁਸ਼ੀਲ ਵਿਜ, ਅਜੀਤ ਸਿੰਘ ਆਦਿ ਹਾਜਰ ਸਨ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media