Sunday, August 2, 2026

ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਲਈ ਗਵਰਨਰ ਨੂੰ ਮਿਲ ਕੇ ਦੇਵਾਂਗੇ ਮੈਮੋਰੰਡਮ- ਬਾਸਰਕੇ

PPN0107201704ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਬਚਾਓ ਨਸ਼ਾ ਮੁਕਤੀ ਅੰਦੋਲਨ ਅਭਿਆਨ ਦਾ 11 ਮੈਂਬਰੀ ਡੈਪੂਟੇਸ਼ਨ ਪੰਜਾਬ ਦੇ ਗਵਰਨਰ ਨੂੰ ਮਿਲ ਕੇ ਇਕ ਮੈਮੋਰੰਡਮ ਦੇਵੇਗਾ, ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੇਮਟੀ ਦੀਆਂ ਜਨਰਲ ਚੋਣਾਂ ਕਰਵਾਉਣ ਦੀ ਮੰਗ ਕਰੇਗਾ।ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਬਾਸਰਕੇ ਪ੍ਰਧਾਨ ਪੰਜਾਬ ਬਚਾਓ ਨਸ਼ਾ ਮੁਕਤੀ ਅੰਦੋਲਨ ਅਭਿਆਨ ਨੇ ਜੋਧ ਸਿੰਘ ਕੱਲ੍ਹੇਵਾਲ ਦੇ ਗ੍ਰਹਿ ਗੁਰੂ ਅਰਜਨ ਨਗਰ ਵਿਖੇ ਹੋਈ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵਿਚਾਰ ਪ੍ਰਗਟ ਕੀਤੇ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਿਛਲੇ 10 ਸਾਲਾਂ ਵਿਚ ਨਸ਼ੀਲੇ ਪਦਾਰਥਾਂ ਦੇ ਵੱਗਦੇ ਦਰਿਆ ਲਈ ਜਿਥੇ ਅਕਾਲੀ ਭਾਜਪਾ ਗਠਜੋੜ ਜਿੰਮੇਵਾਰ ਹੈ, ਉਥੇ ਸ਼੍ਰੋਮਣੀ ਕਮੇਟੀ ਵੀ ਜਿੰਮੇਵਾਰੀ ਤੋਂ ਭੱਜ ਨਹੀਂ ਸਕਦੀ।
ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਦੇ ਅਹੁੱਦੇਦਾਰ ਤੇ ਮੈਬਰ ਗੁਰੂ ਸਾਹਿਬਾਨ ਦੇ ਸਿੱਧਾਂਤਾਂ ਵਿਚ ਰੰਗੇ ਹੁੰਦੇ ਤਾਂ ਸਿੱਖੀ ਪ੍ਰਚਾਰ ਇੰਨਾ ਜੋਰਦਾਰ ਹੁੰਦਾ ਕਿ ਨਸ਼ੇ ਦੇ ਤਸਕਰ ਕਦੇ ਵੀ ਪੰਜਾਬ ਵਿੱਚ ਨਸ਼ਿਆਂ ਦਾ ਵਪਾਰ ਕਰਨ ਲਈ ਕਾਮਯਾਬ ਨਾ ਹੁੰਦੇ।ਉਨਾਂ੍ਹ ਕਿਹਾ ਕਿ ਕਮੇਟੀ ਮੈਂਬਰ ਘੱਟ ਧਾਰਮਿਕ ਤੇ ਬਹੁਤੀ ਸਿਆਸੀ ਸੋਚ ਹੀ ਰੱਖਦੇ ਹਨ।ਬਾਸਰਕੇ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਦਾ ਸਮਾਂ ਸਤੰਬਰ 2016 ਦਾ ਖਤਮ ਹੋ ਗਿਆ ਹੈ।ਉਨਾਂ੍ਹ ਕਿਹਾ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਅਨੁਸਾਰ ਪੰਜਾਬ ਨੂੰ ਸਦਾ ਲਈ ਨਸ਼ਾ ਮੁਕਤ ਬਣਾਉਣਾ ਹੈ ਤਾਂ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਈਆਂ ਜਾਣ।
ਮੀਟਿੰਗ ਵਿੱਚ ਅਸ਼ੋਕ ਸ਼ਰਮਾ, ਜੋਗਿੰਦਰ ਸਿੰਘ ਚੱਕ ਮੁਕੰਦ, ਜੋਧ ਸਿੰਘ ਕੱਲ੍ਹੇਵਾਲ, ਮੁਖਤਾਰ ਸਿੰਘ ਸੀਂਹ, ਸੁਖਦੇਵ ਸਿੰਘ ਸੁਖ ਬੋਪਾਰਾਏ, ਕੁਲਵੰਤ ਸਿੰਘ ਕੱਤੀ, ਅਮਰੀਕ ਸਿੰਘ ਗਿੱਲ, ਕਰਮਜੀਤ ਸਿੰਘ ਬਾਸਰਕੇ, ਸੰਦੀਪ ਕੁਮਾਰ ਸ਼ਰਮਾ, ਲਲਿਤ ਆਹਲੂਵਾਲੀਆ, ਜਗਨਦੀਪ ਸਿੰਘ ਸੀਂਹ, ਅਰਜਨ ਸਿੰਘ ਰੂਬੀ, ਗਗਨਦੀਪ ਸਿੰਘ ਕੱਲ੍ਹੇਵਾਲ ਵੀ ਮੌਜੂਦ ਸਨ।

Check Also

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ

ਅੰਮ੍ਰਿਤਸਰ,  1 ਅਗਸਤ  (ਜਗਦੀਪ ਸਿੰਘ)  – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …

Leave a Reply