ਬਠਿੰਡਾ, 1 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਆਮ ਆਦਮੀ ਪਾਰਟੀ ਦੀ ਟਿਕਟ ਤੇ ਹਲਕਾ ਬਠਿੰਡਾ ਦਿਹਾਤੀ ਤੋਂ ਪਹਿਲੀ ਵਾਰ ਐਮ ਐਲ ਏ ਬਣੀ ਪ੍ਰੋ. ਰੁਪਿੰਦਰ ਕੌਰ ਰੂਬੀ ਨੇ ਆਪਣੇ ਹਲਕੇ ਦੇ ਵੋਟਰਾਂ ’ਚ ਵਿਚਰਨਾ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾ ਲਿਆ ਹੈ।ਉਹ ਹਰ ਰੋਜ਼ ਲੋਕਾਂ ‘ਚ ਜਾ ਕੇ ਉਨ੍ਹਾਂ ਦੇ ਦੁੱਖ ਸੁੱਖ ਚ ਸ਼ਾਮਲ ਹੁੰਦੇ ਹਨ।ਇਸੇ ਲੜੀ ਤਹਿਤ ਉਨ੍ਹਾਂ ਨੇ ਪਿੰਡ ਚੁੱਘੇ ਖੁਰਦ ਦਾ ਦੌਰਾ ਕੀਤਾ ਤੇ ਜਿਥੇ ਕੇ ਭਾਰੀ ਬਾਰਿਸ਼ ਕਾਰਨ ਪਾਣੀ ਖੇਤਾਂ ‘ਚ ਖੜ ਗਿਆ ਹੈ ਤੇ ਜਿਸ ਨਾਲ ਫ਼ਸਲਾਂ ਨੂੰ ਨੁਕਸਾਨ ਹੋ ਸਕਦਾ ਹੈ।ਇਸ ਦੌਰੇ ਦੌਰਾਨ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਚੁੱਗੇ ਖੁਰਦ ਅਤੇ ਬਹਿਮਣ ਦੀਵਾਨਾ ਪਿੰਡ ਦੇ ਖੇਤਾਂ ਵਿੱਚ ਬਾਰਿਸ਼ ਦਾ ਜਿਆਦਾ ਪਾਣੀ ਇਕੱਠਾ ਹੋਣ ਕਰਕੇ ਫਸਲਾਂ ਖਰਾਬ ਹੋਣ ਦਾ ਡਰ ਹੈ ਅਤੇ ਉਸ ਪਾਣੀ ਨੂੰ ਕੱਢਣ ਲਈ ਪ੍ਰਸ਼ਾਸ਼ਨ ਵੱਲੋਂ ਜੋ ਮੋਟਰ ਲੱਗ਼ੀ ਹੋਈ ਹੈ। ਉਸ ਲਈ ਸਿਰਫ ਅੱਠ ਘੰਟੇ ਬਿਜਲੀ ਆ ਜਾਂਦੀ ਹੈ ਜੋ ਕਿ ਜਲਦੀ ਇਸ ਪਾਣੀ ਦਾ ਨਿਕਾਸ ਨਹੀਂ ਕਰ ਸਕਦੀ ਜਿਸ ਕਾਰਨ ਫ਼ਸਲ ਖਰਾਬ ਹੋ ਸਕਦੀ ਹੈ।ਪ੍ਰੋਫੈਸਰ ਰੂਬੀ ਨੇ ਮੌਕੇ ਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਬਰਸਾਤੀ ਪਾਣੀ ਨਿਕਾਸੀ ਵਾਲੀ ਮੋਟਰ ਲਈ ਜਿਆਦਾ ਸਮਾਂ ਬਿਜਲੀ ਸਪਲਾਈ ਦੇਣ ਲਈ ਕਿਹਾ ਤਾਂ ਕੇ ਕਿਸਾਨਾਂ ਦੀ ਫਸਲ ਦਾ ਕੋਈ ਨੁਕਸਾਨ ਨਾ ਹੋਵੇ।ਇਸ ਸਮੇਂ ਉਨ੍ਹਾਂ ਨਾਲ ਦੋਨਾਂ ਪਿੰਡਾਂ ਦੇ ਵਲੰਟੀਅਰ ਵੱਡੀ ਗਿਣਤੀ ਵਿੱਚ ਮੌਜੂਦ ਸਨ।
Check Also
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …
Punjab Post Daily Online Newspaper & Print Media