Wednesday, September 23, 2026

ਮਿਰਚ-ਮਸਾਲਾ ਦਾ 239ਵਾਂ ਸ਼ੋਅ ਨਾਟਸ਼ਾਲਾ ਵਿਖੇ ਸਫਲਤਾ ਸਹਿਤ ਮੰਚਿਤ

ਅੰਮ੍ਰਿਤਸਰ, 2 ਜੁਲਾਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬ ਨਾਟਸ਼ਾਲਾ ਦੇ ਹੋਮ ਪ੍ਰੋਡਕਸ਼ਨ ਵਿੱਚ ਸ਼ਾਮਿਲ ਅਤੇ ਪੰਜਾਬ ਗੌਰਵ ਐਵਾਰਡ ਜੇਤੂ PPN0207201710ਜਤਿੰਦਰ ਬਰਾੜ ਲਿਖਤ ਪੰਜਾਬੀ ਨਾਟਕ ਮਿਰਚ-ਮਸਾਲਾ ਨੇ ਸ਼ਨੀਵਾਰ ਨੂੰ ਨਾਟਸ਼ਾਲਾ ਦੇ ਮੰਚ ਉਤੇ ਆਪਣਾ 239ਵਾਂ ਸ਼ੋਅ ਸਫਲਤਾ ਨਾਲ ਪੂਰਾ ਕਰ ਲਿਆ।ਨਾਟਸ਼ਾਲਾ ਦੇ ਸੰਸਥਾਪਕ ਜਤਿੰਦਰ ਬਰਾੜ ਨੇ ਨਾਟਕ ਦੇ ਨਿਰਦੇਸ਼ਕ ਅਤੇ ਕਲਾਕਾਰਾਂ ਦੀ ਸ਼ਲਾਘਾ ਕਰਦਿਆਂ ਸਨਮਾਨਿਤ ਕੀਤਾ ।
ਤਿੰਨ ਛੜਿਆਂ ਦੀ ਜਿੰਦਗੀ ਸਬੰਧੀ ਇਸ ਨਾਟਕ ਵਿਚ ਸਮਾਜ ਦੇ ਕਈ ਪਹਿਲੂਆਂ ਉਤੇ ਫੋਕਸ ਕੀਤਾ ਗਿਆ ਹੈ।ਇਸ ਹਾਸਰਸ ਨਾਟਕ ਨੂੰ ਜਨਵਰੀ 2001 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਲੰਬੇ ਸਫਰ ਵਿੱਚ ਕਈ ਫਿਲਮੀ ਕਲਾਕਾਰ ਅਤੇ ਨਿਰਦੇਸ਼ਕ ਰਾਜੀਵ ਠਾਕੁਰ, ਰਾਜੀਵ ਢੀਂਗਰਾ ਤੱਕ ਆਪਣਾ ਅਭਿਨੇ ਕਰ ਚੁੱਕੇ ਹਨ।ਮੌਜੂਦਾ ਸਮੇਂ  ਨਰਿੰਦਰ ਸਾਂਘੀ ਵਲੋਂ ਨਿਰਦੇਸ਼ਤ ਇਸ ਡਰਾਮੇ ਨੂੰ ਦੇਖਣ ਲਈ ਲੋਕਾਂ ਵਿੱਚ ਇੰਨਾ ਉਤਸ਼ਾਹ ਹੈ ਕਿ ਦੋ ਦਿਨ ਪਹਿਲਾਂ ਹੀ ਇਹ ਹਾਉਸ ਫੁੱਲ ਹੋ ਜਾਂਦਾ ਹੈ।ਇਸ ਡਰਾਮੇ ਵਿੱਚ ਪ੍ਰਗਟ ਸਿੰਘ, ਪ੍ਰਿਤਪਾਲ ਸਿੰਘ, ਵਿਸ਼ੁ ਸ਼ਰਮਾ, ਹੇਨਰੀ ਬੇਂਜਾਮਿਨ, ਪਵਨਦੀਪ, ਰਿਤੁ ਰਾਏ, ਅਸ਼ੋਕ ਭਗਤ, ਪਾਰਸ, ਨੇਹਾ, ਜਸਵੰਤ ਮਿੰਟੂ,  ਨਵਪ੍ਰੀਤ ਹੁੰਦਲ, ਕਮਲ ਰਣਦੇ, ਤਾਨਿਆ, ਅਮਨ ਸ਼ੇਰ, ਸਾਹਿਲ ਸ਼ਰਮਾ ਨੇ ਕਿਰਦਾਰ ਨਿਭਾਇਆ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply