ਚੌਕ ਮਹਿਤਾ ਮਹਿਤਾ, 2 ਜੂਨ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਦੋ ਲੱਖ ਰੁਪਏ ਤੱਕ ਕਿਸਾਨੀ ਕਰਜ਼ਾ ਮਾਫ਼ ਕਰਕੇੇ ਜਿਥੇ ਪੰਜਾਬ ਸਰਕਾਰ ਨੇ ਕਿਸਾਨਾਂ ਦਾ
ਦਿਲ ਜਿੱਤਿਆ ਹੈ, ਉਥੇ ਧਾਰਾ 67-ਏ ਰੱਦ ਕਰਕੇ ਕਿਸਾਨ ਦੀ ਜ਼ਮੀਨ ਦੀ ਕੁਰਕੀ ਰੱਦ ਕਰ ਕੇ ਆਤਮ ਹੱਤਿਆਵਾਂ ਰੋਕਣ ਵਾਲਾ ਕਾਰਗਰ ਕਦਮ ਚੁੱਕਿਆ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵੀ ੂ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਕਿਹਾ ਕਿ ਕਰਜ਼ੇ ਦੇ ਬੋਝ ਹੇਠ ਦੱਬੇ ਪੰਜਾਬ ਦੇ ਕਿਸਾਨ ਵੀਰਾਂ ਲਈ ਕੈਪਟਨ ਸਰਕਾਰ ਵੱਡੀ ਰਾਹਤ ਲੈੈ ਕੇੇ ਆਈ ਹੈ।ਕਿਸਾਨਾਂ ਦੇ 2 ਲੱਖ ਰੁਪਏ ਤੱਕ ਦੇ ਕਿਸਾਨੀ ਕਰਜ਼ੇ ਮਾਫ਼ ਅਤੇ ਪੰਜਾਬ ਸਹਿਕਾਰੀ ਸਭਾਵਾਂ ਐਕਟ 1961 ਦੀ ਧਾਰਾ 67-ਏ ਨੂੰ ਖ਼ਤਮ ਕਰਕੇ ਇੱਕ ਇਤਿਹਾਸਿਕ ਫੈਸਲਾ ਕੀਤਾ ਹੈ, ਉਹ ਆਉਣ ਵਾਲੇ ਸਮੇਂ `ਚ ਚੰਗਾ ਰੰਗ ਵਿਖਾਵੇਗਾ ਤੇ ਪੰਜਾਬ ਅੰਦਰ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਨੁੰ ਠੱਲ ਪਏਗੀ।
ਇਸ ਮੌਕੇ ਸੂੂਬੇਦਾਰ ਸ਼ਮੀਰ ਸਿੰਘ, ਕੈਪਟਨ ਲਖਵਿੰਦਰ ਸਿੰਘ, ਸੁਖਜੀਤ ਸਿੰਘ ਸੈਦੋ ਲੇਲ੍ਹ, ਸ਼ਮਸ਼ੇਰ ਸਿੰਘ ਸ਼ੇਰਾ, ਲੰਬੜਦਾਰ, ਰੇਸ਼ਮ ਸਿੰਘ, ਬਲਕਾਰ ਸਿੰਘ ਤਰਸਿੱਕਾ, ਬਾਬਾ ਚਰਨ ਸਿੰਘ ਤਰਸਿੱਕਾ, ਮੈਂਬਰ ਪੰਚਾਇਤ ਅਜਾਇਬ ਸਿੰਘ ਤਰਸਿੱਕਾ, ਗੁਰਬਚਨ ਸਿੰਘ ਤਰਸਿੱਕਾ, ਬਲਵਿੰਦਰ ਸਿੰਘ ਸਾਧਪੁਰ, ਪਲਵਿੰਦਰ ਸਿੰਘ ਖੁਜਾਲਾ, ਬਲਜੀਤ ਸਿੰਘ ਸਰਾਂ, ਮਿਲਖਾ ਸਿੰਘ ਮੌਜੂਦ ਸਨ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media