ਕਿਹਾ ਧੋਖਾਧੜੀ ਤੋਂ ਬਚਣ ਲਈ ਰਜਿਸਟਰਡ ਟਰੈਵਲ ਏਜੰਟਾਂ ਨਾਲ ਹੀ ਕੀਤਾ ਜਾਵੇ ਸੰਪਰਕ
ਪਠਾਨਕੋਟ, 2 ਜੁਲਾਈ (ਪੰਜਾਬ ਪੋਸਟ ਬਿਊਰੋ) – ਸ੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਨੇ ਇੱਕ ਪ੍ਰੈਸ ਬਿਆਨ ਰਾਹੀਂ ਜਿਲਾ ਪਠਾਨਕੋਟ ਵਾਸੀਆਂ ਨੂੰ ਦੱਸਿਆ ਹੈ
ਕਿ ਜਿਲਾ ਪਠਾਨਕੋਟ ਅੰਦਰ ਕੇਵਲ ਦੋ ਰਜਿਸਟਰਡ ਟਰੈਵਲ ਏਜੰਟ ਕੰਮ ਕਰ ਰਹੇ ਹਨ। ਇੰਨਾਂ ਰਜਿਸਟਰਡ ਟਰੈਵਲ ਏਜੰਟ ਵਿੱਚ ਸ੍ਰੀ ਮੋਹਨ ਸਿੰਘ ਪੁੱਤਰ ਬਾਬੂ ਰਾਮ ਵਾਸੀ ਪ੍ਰੇਮ ਨਗਰ ਨੇੜੇ ਰਘੂਨਾਥ ਮੰਦਿਰ ਗਲੀ ਨੰ: 2 ਪਠਾਨਕੋਟ ਦਾ ਲਾਈਸੰਸ ਨੰ: 01/2014/ਐਮ.ਏ/ਐਮ.ਸੀ.2 ਮਿਤੀ 26/5/2014 ਦੀ ਮਿਆਦ 25/5/2019 ਤੱਕ, ਮਾਨਿਕ ਨੰਦਾ ਪੁੱਤਰ ਵਿਜੈ ਨੰਦਾ ਵਾਸੀ ਮਹਾਰਾਣੀ ਨਿਵਾਸ ਅਬਰੋਲ ਨਗਰ ਪਠਾਨਕੋਟ ਦਾ ਲਾਈਸੰਸ ਨੰ: 02/2014/ਐਮ.ਏ/ਐਮ.ਸੀ.2 ਮਿਤੀ 23/7/2014 ਦੀ ਮਿਆਦ 22/7/2019 ਤੱਕ ਹਨ।ਉਨਾਂ ਦਸਿਆ ਕਿ ਇੰਨਾਂ ਰਜਿਸਟਰਡ ਟਰੈਵਲ ਏਜੰਟਾਂ ਦੀ ਫਰਮ ਦਾ ਨਾਮ ਤੇ ਪਤਾ ਕ੍ਰਮਵਾਰ ਐਮ.ਐਸ ਫੋਰਨ ਟਰੈਵਲ ਸਰਵਿਸਜ਼ ਪਹਿਲੀ ਮੰਜਿਲ ਵੇਅਰ ਹਾਊਸ ਗੁਰਦਾਸਪੁਰ ਰੋਡ ਪਠਾਨਕੋਟ ਅਤੇ ਐਮ/ਐਸ ਮਹਾਰਾਣੀ ਟੂਰ ਐਂਡ ਟਰੈਵਲਜ਼ ਐਮ.ਐਸ.ਪੀ ਮਲਟੀਪਲੈਕਸ ਕਮਪਾਉਂਡ ਜਲੰਧਰ-ਜੰਮੂ ਬਾਈ ਪਾਸ ਰੋਡ ਪਠਾਨਕੋਟ ਹਨ।
ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਨੇ ਜ਼ਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਪ੍ਰਕਾਰ ਦੀ ਖੱਜਲ ਖੁਆਰੀ, ਧੋਖੇ ਅਤੇ ਵਿੱਤੀ ਨੁਕਸਾਨ ਤੋਂ ਬਚਣ ਲਈ ਕੇਵਲ ਇੰਨਾਂ ਰਜਿਸਟਰਡ ਟਰੈਵਲ ਏਜੰਟਾਂ ਨਾਲ ਹੀ ਸੰਪਰਕ ਕੀਤਾ ਜਾਵੇ ਤਾਂ ਜੋ ਕਿਸੇ ਵੀ ਸਮੱਸਿਆ ਤੋਂ ਬਚਿਆ ਜਾ ਸਕੇ।ਉਨਾਂ ਦੱਸਿਆ ਕਿ ਜੇਕਰ ਇੰਨਾਂ ਤੋਂ ਇਲਾਵਾ ਕੋਈ ਹੋਰ ਵਿਅਕਤੀ ਆਪਣੇ ਆਪ ਨੂੰ ਟ੍ਰੈਵਲ ਏਜੰਟ ਦਸਦੇ ਹੋਏ ਲੋਕਾਂ ਨਾਲ ਡੀਲ ਕਰ ਰਿਹਾ ਹੈ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦੇਵੋ ਜਾਂ ਐਸ.ਐਸ.ਪੀ ਪਠਾਨਕੋਟ ਨਾਲ ਸੰਪਰਕ ਕੀਤਾ ਜਾਵੇ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜੇਕਰ ਕੋਈ ਹੋਰ ਵੀ ਵਿਅਕਤੀ/ਫਰਮ ਟ੍ਰੈਵਲ ਏਜੰਟ/ਕੰਸਲਟੈਂਸੀਜ/ਟਿਕਟਿੰਗ ਏਜੰਟਸ/ਕੈਚਿੰਗ ਇੰਸਟੀਚਿਊਟ ਆਫ ਆਈਲੈਟਸ ਦਾ ਲਾਈਸੰਸ ਲੈਣ ਦੇ ਇਛੁਕ ਹੋਣ ਤਾਂ ਸਬੰਧਤ ਦਫਤਰ ਡਿਪਟੀ ਕਮਿਸ਼ਨਰ ਪਠਾਨਕੋਟ (ਐਮ.ਏ ਸ਼ਾਖਾ) ਨਾਲ ਸੰਪਰਕ ਕਰ ਸਕਦੇ ਹਨ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media