Sunday, March 15, 2026

ਅਕਾਲ ਤਖਤ ਨੂੰ ਬਾਦਲਾਂ ਦੇ ਜੂਲੇ ਹੇਠੋਂ ਕੱਢਣ ਲਈ ਇੱਕ ਮੰਚ `ਤੇ ਇਕੱਠੇ ਹੋਣ ਜਾਗਰੂਕ ਸਿੱਖ – ਸਰਨਾ

ਨਵੀ ਦਿੱਲੀ, 2 ਜੁਲਾਈ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਕਮੇਟੀ ਵੱਲੋ ਸ੍ਰੀ ਅਕਾਲ ਤਖਤ Sarnaਸਾਹਿਬ ਦਾ ਸਥਾਪਨਾ ਦਿਵਸ ਸਿਰਫ ਅਰਦਾਸ ਕਰਕੇ ਮਨਾਉਣ `ਤੇ ਟਿੱਪਣੀ ਕਰਦਿਆਂ ਕਿਹਾ ਕਿ ਤਖਤਾਂ ਦੇ ਜਥੇਦਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਅਜਿਹੇ ਮੌਕੇ ਵਿਸ਼ੇਸ਼ ਪ੍ਰੋਗਰਾਮ ਉਲੀਕ ਕੇ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਬਾਰੇ ਜਾਣੂ ਕਰਵਾਉਣ, ਪਰ ਅਫਸੋਸ ਹੈ ਕਿ ਆਰ.ਐਸ.ਐਸ ਦੇ ਗਲਬੇ ਹੇਠ ਦੱਬੇ ਜਥੇਦਾਰ ਸਿਰਫ ਉਹੀ ਕੁੱਝ ਕਰਦੇ ਹਨ ਜਿਹੜਾ ਅਕਾਲ ਤਖਤ ਤੇ ਗੁੱਛੀ ਮਾਰ ਕੇ ਕਬਜ਼ਾ ਜਮਾਈ ਬੈਠਾ ਬਾਦਲ ਪਰਿਵਾਰ ਚਾਹੁੰਦਾ ਹੋਵੇ।
ਜਾਰੀ ਇੱਕ ਬਿਆਨ ਰਾਹੀ ਸਰਨਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਿਰਫ ਇੱਕ ਇਮਾਰਤ ਹੀ ਨਹੀ ਸਗੋ ਇੱਕ ਸਿਧਾਂਤ ਹੈ ਜਿਥੇ ਮੀਰੀ ਪੀਰੀ ਦੇ ਸੰਕਲਪ ਨੂੰ ਸ਼ੁਰੂ ਕਰਕੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਸ਼ਸ਼ਤਰ ਤੇ ਸ਼ਾਸ਼ਤਰ ਦੇ ਧਾਰਨੀ ਹੋਣ ਦਾ ਸੰਕਲਪ ਦਿੱਤਾ ਸੀ, ਪਰ ਅੱਜ ਇਹ ਤਖਤ ਸਿਰਫ ਬਾਦਲ ਦਲ ਦਾ ਵਿਰੋਧੀਆਂ ਨੂੰ ਦਬਾਉਣ ਦਾ ਕੇਂਦਰ ਬਣ ਕੇ ਰਹਿ ਗਿਆ ਹੈ।ਉਹਨਾਂ ਕਿਹਾ ਕਿ ਜਿਸ ਤਰਾਂ ਦੀਵਾਲੀ ਅਤੇ ਵਿਸਾਖੀ ਦੇ ਤਿਉਹਾਰ ਦੁਨੀਆਂ ਭਰ ਵਿੱਚ ਮਨਾਏ ਜਾਂਦੇ ਹਨ। ਉਸੇ ਤਰਾਂ ਹੀ ਇਹ ਦਿਨ ਵੀ ਮਨਾਇਆ ਜਾਣਾ ਚਾਹੀਦਾ ਹੈ ਤਾਂ ਕਿ ਦੁਨੀਆ ਭਰ ਦੇ ਲੋਕਾਂ ਨੂੰ ਇਸ ਤਖਤ ਦੀ ਮਹਾਨਤਾ ਤੇ ਸਿਧਾਂਤ ਦਾ ਪਤਾ ਲੱਗ ਸਕੇ ਕਿ ਦੁਨਿਆਵੀ ਤਖਤ ਤੋ ਇਲਾਵਾ ਸਿੱਖਾਂ ਕੋਲ ਇੱਕ ਅਕਾਲ ਤਖਤ ਵੀ ਹੈ ਜਿਸ ਨੂੰ ਅਕਾਲ ਪੁਰਖ ਦਾ ਤਖਤ ਕਿਹਾ ਜਾਂਦਾ ਹੈ ਤੇ ਸਿੱਖ ਗੁਰੂ ਸਾਹਿਬ ਦੁਆਰਾ ਦਿੱਤੇ ਗਏ ਸਿਧਾਂਤ ਅਨੁਸਾਰ ਆਪਣੇ  ਵੱਡੋ ਤੋਂ ਵੱਡੇ ਮਸਲੇ ਵੀ ਇਥੇ ਬੈਠ ਕੇ ਨਿਬੇੜ ਲੈਦੇ ਹਨ।ਇਥੋ ਰਾਜਾ ਤੇ ਰੰਕ ਨਾਲ ਇੱਕ ਹੀ ਤਰਾਂ ਦਾ ਵਿਹਾਰ ਕੀਤਾ ਜਾਂਦਾ ਹੈ।ਬਾਦਲ ਪਰਿਵਾਰ ਨੇ ਇਸ ਤਖਤ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਹੈ ਅਤੇ ਬਾਦਲ ਦੁਆਰਾ ਨਿਯੁੱਕਤ ਕੀਤੇ ਗਏ ਜਥੇਦਾਰ ਸਿਰਫ ਉਨਾਂ ਦੇ ਗੁਲਾਮ ਬਣ ਕੇ ਹੀ ਰਹਿ ਗਏ ਹਨ।ਉਹਨਾਂ ਕਿਹਾ ਕਿ ਇਸ ਤਖਤ ਨੂੰ ਬਾਦਲਾਂ ਦੇ ਗਲਬੇ ਹੇਠੋ ਅਜਾਦ ਕਰਾਉਣ ਦੀ ਜਰੂਰਤ ਹੈ, ਇਸ ਲਈ ਜਾਗਰੂਕ ਸਿੱਖਾਂ ਨੂੰ ਇੱਕ ਮੰਚ `ਤੇ ਇਕੱਠੇ ਹੋਣ ਦੀ ਜਰੂਰਤ ਹੈ ਤਾਂ ਕਿ ਗੁਰੂ ਦੇ ਸਿਧਾਂਤ ਨੂੰ ਲਾਗੂ ਕੀਤਾ ਜਾ ਸਕੇ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply