ਅੰਮ੍ਰਿਤਸਰ, 2 ਜੁਲਾਈ (ਪੰਜਾਬ ਪੋਸਟ ਬਿਊਰੋ) – ਬੀਤੇ ਦਿਨੀ ਐਲਾਨੇ ਗਏ ਨੀਟ ਦੇ ਨਤੀਜੇ ਵਿੱਚ ਜਿਥੇ ਸਿਡਾਨਾ ਸਕੂਲ ਦੇ ਤਿੰਨ ਵਿਦਿਆਰਥੀ ਨਿਸ਼ਾਨਬੀਰ
ਸਿੰਘ, ਤਨਵੀ ਗੁਪਤਾ ਤੇ ਰੋਣਕ ਸਿੰਘ ਕਪੂਰ ਮੱਲਾਂ ਮਾਰ ਚੁੱਕੇ ਹਨ, ਉਥੇ ਇਸ ਲੜੀ ਨੂੰ ਹੌਰ ਅੱਗੇ ਵਧਾਉਂਦੇ ਹੋਏ ਇਕ ਹੌਰ ਵਿਦਿਆਰਥੀ ਕਰਨਦੀਪਕ ਸਿੰਘ ਬੋਪਾਰਾਏ ਨੇ ਵੀ 571 ਨੰਬਰ ਲੈ ਕੇ ਨੀਟ ਕੁਆਲੀਫਾਈ ਕੀਤਾ।ਕਰਨਦੀਪਕ ਸਿੰਘ ਨੇ ਦੱਸਿਆ ਕਿ ਉਹ ਨਿਓਰੋਸਰਜਨ ਬਣਨਾ ਚਾਹੁੰਦਾ ਹੈ।ਉਸ ਦੀ ਇਸ ਸਫਲਤਾ ਲਈ ਜਿਥੇ ਸਕੂਲ ਦੀ ਮੈਨੇਜਰ ਡਾਕਟਰ ਜੀਵਨ ਜੋਤੀ ਸਿਡਾਨਾ ਦੀ ਯੋਗ ਅਗਵਾਈ ਤੇ ਉਸ ਦੇ ਅਧਿਆਪਕਾਂ ਦਾ ਅਹਿਮ ਸਹਿਯੋਗ ਰਿਹਾ ਹੈ, ਉਥੇ ਉਸ ਦੇ ਪਿਤਾ ਨਰਿੰਦਰ ਸਿੰਘ ਲੈਕਚਰਾਰ ਵਡਾਲੀ ਗੁਰੂ ਤੇ ਮਾਤਾ ਮੈਥ ਮਿਸਟਰੈਸ ਬੋਪਾਰਾਏ ਦਾ ਵੀ ਯੋਗਦਾਨ ਹੈ। ਡਾਕਟਰ ਜੀਵਨ ਜੋਤੀ ਸਿਡਾਨਾ ਨੇ ਇਸ ਸਫਲਤਾ `ਤੇ ਵਿਦਿਆਰਥੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ।ਇਸ ਮੋਕੇ ਜਸਬੀਰ ਸਿੰਘ ਗਿੱਲ, ਗੁਰਬੀਰ ਸਿੰਘ, ਪੀ.ਐਸ ਗਿੱਲ, ਪ੍ਰਿੰਸੀਪਲ ਸੁਸ਼ੀਲ ਕੁਮਾਰ, ਮਨਪ੍ਰੀਤ ਕੌਰ, ਸਮਰਿਧੀ ਮਿੱਤਲ, ਅਮਨਦੀਪ ਕੌਰ, ਨਵਨੀਤ ਕੌਰ, ਸ਼ਿਵਾਂਗੀ ਮਹਾਜਨ ਆਦਿ ਹਾਜਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media