ਉਪ ਜਿਲ੍ਹਾ ਸਿਖਿਆ ਅਫਸਰ (ਸ) ਗੁਰਦਾਸਪੁਰ ਦੇ ਅਹੁੱਦੇ `ਤੇ ਸਨ ਬਿਰਾਜਮਾਨ
ਬਟਾਲਾ, 2 ਜੁਲਾਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਿਚ ਇਮਾਨਦਾਰੀ ਤੇ ਨੇਕੀ ਦੀ ਉਦਾਹਰਣ ਸੰਤੋਖ ਰਾਜ ਸਿੰਘ ਆਪਣੇ ਅਹੁੱਦੇ ਤੋ
ਸੇਵਾ ਮੁਕਤ ਹੋ ਗਏ ਹਨ, ਇਹਨਾਂ ਦੀ ਸੇਵਾ ਮੁਕਤੀ ਵੱਡੀ ਗਿਣਤੀ ਪ੍ਰਿ੍ਰੰਸੀਪਲ, ਪ੍ਰਸ਼ਾਸਨਿਕ ਅਧਿਕਾਰੀ ਸਮਾਗਮ ਵਿਚ ਪਹੁੰਚੇ ਹੋਏ ਸਨ।ਪੰਚਾਇਤ ਘਰ ਗੁਰਦਾਸਪੁਰ ਵਿਖੇ ਸੇਵਾ ਮੁਕਤੀ ਸਮਾਗਮ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਵਿਚ ਡਿਪਟੀ ਕਮਿਸਨਰ ਅਮਿਤ ਗੁਪਤਾ, ਐਸ.ਡੀ.ਐਮ ਸਕੱਤਰ ਸਿੰਘ ਬੱਲ, ਸੀ.ਏ ਅਜੈ ਗੁਪਤਾ, ਐਸ.ਡੀ.ਐਮ ਰੋਹਿਤ ਗੁਪਤਾ ਤੋਂ ਇਲਾਵਾ ਸਿਖਿਆ ਵਿਭਾਗ ਦੇ ਜਿਲਾ ਸਿਖਿਆ ਅਫਸਰ (ਸ) ਸ੍ਰੀਮਤੀ ਰਾਕੇਸ਼ ਬਾਲਾ, ਡੀ.ਈ.ਓ ਐਲੀਮੈਟਰੀ (ਸ.ਸ) ਅਮਰਦੀਪ ਸਿੰਘ ਸੈਣੀ, ਡਿਪਟੀ ਡੀ.ਈ.ਓ ਭਾਰਤ ਭੂਸਨ, ਰਾਕੇਸ਼ ਗੁਪਤਾ, ਹਰਦੀਪ ਸਿੰਘ ਚਾਹਲ ਸੇਵਾ ਮੁਕਤ ਡੀ.ਈ.ਓ ਗੁਰਦਾਸਪੁਰ, ਡਾ. ਅਨੂਪ ਸਿੰਘ ਆਦਿ ਹਾਜਰ ਸਨ।
ਡਿਪਟੀ ਕਮਿਸ਼ਨਰ ਨੇ ਆਪਣੇ ਸੰਬੋਧਨੀ ਸਬਦਾਂ ਵਿਚ ਕਿਹਾ ਕਿ ਮੌਜੂਦਾ ਦੌਰ ਵਿਚ ਉਹ ਮੁਲਾਜ਼ਮ ਕਾਮਯਾਬ ਹਨ, ਜਿਹੜੇ ਵਿਭਾਂਗ ਦੇ ਕੰਮਾਂ ਦੇ ਨਾਲ-ਨਾਲ ਆਪਣੇ ਆਪ ਨੂੰ ਵੀ ਅਪਡੇਟ ਕਰਨਗੇ ਤੇ ਸੰਤੋਖ ਸਿੰਘ ਲੂੰਬਾ ਆਪਣੇ ਵਿਭਾਗ ਦੇ ਵਧੀਆਂ ਅਧਿਕਾਰੀਆਂ ਵਿਚੋ ਇਕ ਹਨ।ਜਿਲ੍ਹਾ ਸਿਖਿਆ ਅਫਸਰ (ਸ.ਸ) ਗੁਰਦਾਸਪੁਰ ਸ੍ਰੀਮਤੀ ਰਾਕੇਸ਼ ਬਾਲਾ ਨੇ ਕਿਹਾ ਕਿ ਲੂੰਬਾ ਇਕ ਮਿਹਨਤੀ ਤੇ ਲਗਨ ਨਾਲ ਕੰਮ ਕਰਨ ਵਾਲੇ ਅਫਸਰ ਸਨ।ਉਨਾਂ ਸੀਨੀਅਰ ਸਹਾਇਕ ਸ੍ਰੀਮਤੀ ਸੰਤੋਸ ਕੁਮਾਰੀ ਦੇ ਕੰਮਾਂ ਦੀ ਸਲਾਘਾ ਕੀਤੀ ਗਈ।
ਜਿਕਰਯੋਗ ਹੈ ਕਿ ਉਪ ਜਿਲਾ ਸਿਖਿਆ ਅਫਸਰ (ਸ.ਸ) ਗੁਰਦਾਸਪੁਰ ਦੇ ਅਹੁੱਦੇ `ਤੇ ਸੇਵਾ ਨਿਭਾਅ ਰਹੇ ਸੰਤੋਖ ਰਾਜ ਸਿੰਘ ਲੂੰਬਾ ਦਾ ਜਨਮ 17.6.1957 ਨੂੰ ਧਾਰੀਵਾਲ ਵਿਖੇ ਮਾਤਾ ਸਵਰਨ ਕੌਰ ਦੀ ਕੁੱਖੋ ਅਮਰ ਸਿੰਘ ਦੇ ਘਰ ਹੋਇਆ।ਸਕੂਲੀ ਪੜਾਈ ਪੂਰੀ ਕਰਨ ਤੋ ਬਾਅਦ ਇਹਨਾ ਨੇ ਆਪਣੀ ਸੇਵਾ 27 ਫਰਵਰੀ 1982 ਨੂੰ ਹਰਸ਼ਾ ਕਲੋਟਾ ਹੁਸਿਆਰਪੁਰ ਤੋ ਸੁਰੂ ਕੀਤੀ ਤੇ ਬਾਅਦ ਬਹਿਰਾਮਪੁਰ, ਗਾਹਲੜੀ, ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਘੁਮਾਣ ਕਲਾਂ, ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਗੁਰਦਾਸਪੁਰ ਤੇ ਸਰਕਾਰੀ ਸੀਨੀਅਰ ਸੰੈਕੈਡਰੀ ਸਕੂਲ ਤਾਰਾਗੜ ਵਿਖੇ ਨਿਭਾਈ।ਇਸ ਮੌਕੇ ਜਿਲ੍ਹਾ ਸਿਖਿਆ ਅਫਸਰ (ਸ.ਸ) ਗੁਰਦਾਸਪੁਰ ਵਿਖੇ ਉਪ ਜਿਲ੍ਹਾ ਸਿਖਿਆ ਅਫਸਰ ਦੇ ਅਹੁੱਦੇ `ਤੇ ਬਿਰਾਜਮਾਨ ਸਨ।
ਇਸ ਮੌਕੇ ਪ੍ਰਿੰਸੀਪਲ ਲਖਵਿੰਦਰ ਸਿੰਘ ਘਣੀਏ ਕੇ ਬਾਂਗਰ, ਦਰਸਨਾ ਦੇਵੀ ਗੁਰਦਾਸਨੰਗਲ, ਅਨਿਲ ਸਰਮਾ ਬਟਾਲਾ, ਹਰਭਜਨ ਸਿੰਘ ਸੇਖੋ, ਲਖਵਿੰਦਰ ਸਿੰਘ ਢਿਲੋ, ਬਲਜਿੰਦਰ ਸਿੰਘ ਬੁੱਟਰ, ਬਲਵਿੰਦਰ ਕੋਰ ਕੰਨਿਆ ਬਟਾਲਾ, ਰਮਨਪ੍ਰੀਤ ਕੌਰ ਅਮਰਦੀਪ ਸਿੰਘ ਭਾਟੀਆ ਬੁੱਟਰ ਕਲਾਂ, ਪਰਮਜੀਤ ਕੌਰ ਧੂੱਪਸੜੀ, ਰਜਿੰਦਰ ਸਿੰਘ ਮਸਾਣੀਆਂ, ਜਸਬੀਰ ਕੌਰ, ਗੁਰਬਚਨ ਸਿੰਘ, ਵਰਿੰਦਰ ਸਿੰਘ, ਸੁਖਚੈਨ ਸਿੰਘ ਸੰਧੂ, ਰਵਿੰਦਰਪਾਲ ਸਿੰਘ ਚਾਹਲ,ਕਮਲ ਕੁਮਾਰ, ਗੁਰਦਿਤ ਸਿੰਘ, ਸੋਮ ਲਾਲ, ਰਸਪਾਲ ਸਿੰਘ, ਹਰਦੇਵ ਸਿੰਘ, ਲਖਵਿੰਦਰ ਸਿੰਘ ਭੁੱਲਰ, ਆਦਿ ਹਾਜਰ ਸਨ।
Check Also
ਖ਼ਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਕਾਬਲੀਅਤ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖਾਲਸਾ …
Punjab Post Daily Online Newspaper & Print Media