ਬਠਿੰਡਾ, 4 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰੀ ਅਬਾਦੀ ਵਾਲੇ ਇਲਾਕੇ ਅਗਰਵਾਲ ਕਲੋਨੀ ਵਿਚ ਆਪਣੀ ਮਾਸੀ ਦੇ ਘਰ ‘ਚ ਰਹਿਣ ਵਾਲੇ ਨੌਜਵਾਨ ਅਭਿਨਬ ਚੁੱਘ ਨੇ ਸਵੇਰੇ ਕਰੀਬ 9.00 ਵਜੇ ਉਸ ਸਮੇਂ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ, ਜਦ ਉਹ ਘਰ ਵਿਚ ਇਕੱਲਾ ਸੀ। ਸੂਚਨਾ ਮਿਲਣ `ਤੇ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਉਥੇ ਪਹੁੰਚ ਕੇ ਪੁਲਿਸ ਦੀ ਹਾਜ਼ਰੀ ਵਿਚ ਲਾਸ਼ ਨੂੰ ਹੇਠਾਂ ਉਤਰਿਆ ਅਤੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ।ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਨੋਜਵਾਨ ਗੰਗਾ ਨਗਰ ਦੀ ਪੁਰਾਣੀ ਅਬਾਦੀ ’ਚ ਰਹਿਣ ਵਾਲਾ ਅਤੇ ਮਾਂ ਬਾਪ ਦੇ ਨਾ ਹੋਣ ’ਤੇ ਮਾਸੀ ਕੋਲ ਹੀ ਰਹਿੰਦਾ ਸੀ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media