Friday, June 19, 2026

ਜੇਠ ਵਲੋਂ ਦਿਨ ਦਿਹਾੜੇ ਆਪਣੀ ਭਰਜਾਈ ਦਾ ਕਤਲ

ਚੌਕ ਮਹਿਤਾ, 5 ਜੁਲਾਈ (ਪੰਜਾਬ ਪੋਸਟ – ਜੋਗਿੰਦਰ ਸਿੰਘ ਮਾਣਾ)- ਇਥੋਂ ਨੇੜਲੇ ਪਿੰਡ ਪਿੰਡ ਚੂੰਘ ਵਿਖੇ ਇੱਕ ਵਿਅਕਤੀ ਵੱਲੋਂ ਆਪਣੀ ਭਰਜਾਈ ਨੂੰ ਸ਼ਰੇਆਮ PPN0507201710ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਥਾਣਾ ਮਹਿਤਾ ਦੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਦੇਵ ਸਿੰਘ ਪੁੱਤਰ ਬਲਵੰਤ ਸਿੰਘ ਆਪਣੀ ਪਤਨੀ ਤੇ ਬੱਚਿਆਂ ਸਮੇਤ ਮੰਗਲਵਾਰ ਸ਼ਾਮ ਆਪਣੇ ਸਹੁਰੇ ਪਿੰਡ ਜਾਣ ਲਈ ਮੋਟਰਸਾਈਕਲ `ਤੇ ਘਰੋਂ ਬਾਹਰ ਨਿਕਲਿਆ। ਪਰ ਮੋਟਰਸਾਈਕਲ ਬਾਹਰ ਖੜਾ ਕਰਕੇ ਦੁਬਾਰਾ ਘਰ ਅੰਦਰ ਵਾਪਸ ਜਾ ਕੇ ਉਸ ਨੇ ਕੱਪੜੇ ਧੋ ਰਹੀ ਆਪਣੀ ਭਰਜਾਈ ਮਨਜੀਤ ਕੌਰ ਪਤਨੀ ਮੁਖਤਾਰ ਸਿੰਘ ਨੂੰ ਤੇਜ਼ਧਾਰ ਹਥਿਆਰ ਨਾਲ ਗੰਭੀਰ ਜਖਮੀ ਕਰ ਦਿੱਤਾ।ਪੁਲਿਸ ਅਨੁਸਾਰ ਜਦ ਉਹ ਜਾਨ ਬਣਾਉਣ ਲਈ ਭੱਜੀ ਤੇ ਕੁੱਝ ਕੁ ਦੂਰੀ `ਤੇ ਜਾ ਕੇ ਡਿੱਗ ਪਈ।ਇੰਨੇ ਨੂੰ ਆਸ ਪਾਸ ਦੇ ਲੋਕਾਂ ਨੇ 108 ਅੇਬੂਲਸ ਰਾਹੀਂ ਉਸ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਭੇਜ ਦਿੱਤਾ।ਇਥੋਂ ਡਾਕਟਰਾਂ ਉਸ ਨੂੰ ਹੋਠੀਆਂ ਹਸਪਤਾਲ ਲਈ ਰੈਫਰ ਕਰ ਦਿੱਤਾ, ਜਿਥੇ ਉਸ ਨੇ ਦਮ ਤੋੜ ਦਿੱਤਾ।ਮਹਿਤਾ ਪੁਲਿਸ ਦਾ ਕਹਿਣਾ ਹੈ ਕਿ ਉਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply