Wednesday, October 7, 2026

ਪ੍ਰਵਾਸੀ ਭਾਰਤੀ ਨੇ ਘੁਲਾਲ ਸਕੂਲ ਦੇ ਵਿਕਾਸ ਲਈ ਭੇਜੀ 10 ਹਜਾਰ ਦੀ ਮਾਲੀ ਮਦਦ

ਸਮਰਾਲਾ, 7 ਜੁਲਾਈ (ਪੰਜਾਬ ਪੋਸਟ- ਕੰਗ) – ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਨੂੰ ਕੈਨੇਡਾ ਨਿਵਾਸੀ ਪਰਮਿੰਦਰ ਸਿੰਘ ਮਾਂਗਟ ਨੇ ਸਕੂਲ ਦੀਆਂ ਉਸਾਰੂ PPN0707201710ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਸਕੂਲ ਦੇ ਵਿਕਾਸ ਕਾਰਜਾਂ ਲਈ 10 ਹਜਾਰ ਰੁਪਏ ਦੀ ਰਾਸ਼ੀ ਆਪਣੇ ਭਰਾ ਕਸ਼ਮੀਰਾ ਸਿੰਘ ਮਾਂਗਟ ਰਾਹੀਂ ਸਕੂਲ ਸਟਾਫ ਨੂੰ ਸੌਂਪੀ।ਸਕੂਲ ਇੰਚਾਰਜ ਮਾ. ਸੰਜੀਵ ਕੁਮਾਰ ਨੇ ਪ੍ਰਵਾਸੀ ਭਾਰਤੀ ਪਰਮਿੰਦਰ ਸਿੰਘ ਮਾਂਗਟ ਅਤੇ ਉਨਾਂ ਦੇ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਘੁਲਾਲ ਸਕੂਲ ਦੀ ਦਿੱਖ ਦੀ ਜੋ ਪਹਿਚਾਣ ਅੱਜ ਸਮਰਾਲਾ ਇਲਾਕੇ ਵਿੱਚ ਬਣੀ ਹੈ, ਉਹ ਪੂਰੇ ਪਿੰਡ ਅਤੇ ਂਿੲਨਾਂ ਪਰਵਾਸੀ ਵੀਰਾਂ ਦੇ ਸਹਿਯੋਗ ਸਦਕਾ ਹੀ ਬਣੀ ਹੈ।ਉਨਾਂ ਕਿਹਾ ਕਿ ਪਰਮਿੰਦਰ ਸਿੰਘ ਮਾਂਗਟ ਪਹਿਲਾਂ ਵੀ ਸਕੂਲ ਦੇ ਵਿਕਾਸ ਕਾਰਜਾਂ ਲਈ 40 ਹਜਾਰ ਰੁਪਏ ਦੀ ਰਾਸ਼ੀ ਦੇ ਚੁੱਕੇ ਹਨ।ਇਸ ਮੌਕੇ ਮੈਡਮ ਪਰਮਿੰਦਰ ਕੌਰ, ਲਖਬੀਰ ਕੌਰ ਅਤੇ ਸਕੂਲ ਵਿਦਿਆਰਥੀ ਹਾਜਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply