ਬਠਿੰਡਾ, 8 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਲੜਕੀਆਂ ‘ਤੇ ਫਿਕਰੇ ਕੱਸਣ ਜਾਂ ਤੰਗ ਪ੍ਰੇਸ਼ਾਨ ਕਰਨ ਵਾਲੇ ਸਾਵਧਾਨ ਰਹਿਣ
ਇਹ ਸੌਦਾ ਹੁਣ ਉਨਾਂ ਨੂੰ ਮਹਿੰਗਾ ਪੈ ਸਕਦਾ ਹੈ।ਧੀਆਂ ਭੈਣਾਂ ਹੁਣ ਅਬਲਾ ਨਹੀਂ ਰਹਿਣਗੀਆਂ ਬਲਕਿ ਯੂਥ ਵੀਰਾਂਗਨਾਵਾਂ ਵਲੋਂ ਧੀਆਂ ਨੂੰ ਸਬਲਾ ਬਨਾਉਣ ਦੀ ਪਹਿਲਕਦਮੀ ਕੀਤੀ ਗਈ ਹੈ। ਮਹਿਲਾਵਾਂ ਨੂੰ ਸਿਖਲਾਈ ਦੇਣ ਦਾ ਉਪਰਾਲਾ ਕੀਤਾ ਹੈ।ਸਥਾਨਕ ਸੁਰਖਪੀਰ ਰੋਡ ਵਾਸੀ ਜਤਿੰਦਰ ਕੁਮਾਰ ਸ਼ਰਮਾ ਦੇ ਘਰ ਵਿਖੇ ਬਣੇ ਵਡੇ ਹਾਲ ਵਿਚ ਲੜਕੀਆਂ ਨੂੰ ਸਵੈ-ਰੱਖਿਆ ਦੀ ਸਿਖਲਾਈ ਦਿੱਤੀ ਜਾ ਰਹੀ ਹੈ।ਸ਼ੁਰੂਆਤੀ ਦੌਰ ‘ਚ 15 ਦੇ ਕਰੀਬ ਲੜਕੀਆਂ ਭਾਗ ਲੈ ਰਹੀਆਂ ਹਨ, ਲੜਕੀਆਂ ਦੇ ਇਸ ਟਰੇਨਿੰਗ ਪ੍ਰਤੀ ਉਤਸ਼ਾਹ ਨੂੰ ਦੇਖਦਿਆਂ ਆਉਂਦੇ ਦਿਨਾਂ ‘ਚ ਇਹ ਗਿਣਤੀ ਵਧਣ ਦੀ ਸੰਭਾਵਨਾ ਪਾਈ ਜਾ ਰਹੀ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਸੰਸਥਾ ਦੀ ਨੈਸ਼ਨਲ ਮੈਂਬਰ ਊਸ਼ਾ ਸ਼ਰਮਾ, ਪੰਜਾਬ ਵਿੰਗ ਦੀ ਮੈਂਬਰ ਮੀਨੂ ਕਸ਼ਿਅਪ ਅਤੇ ਸੱਤਿਆ ਗੋਇਲ ਦਾ ਕਹਿਣਾ ਸੀ ਕਿ ਕਰਾਟੇ ਕੋਚ ਬਲੈਕ ਬੈਲਟ ਪਰਵਿੰਦਰ ਕੌਰ ਲੜਕੀਆਂ ਨੂੰ ਸਿਖਲਾਈ ਦੇ ਰਹੀ ਹੈ ਜੋ ਕਿ ਵੱਖ-ਵੱਖ ਸਿੱਖਿਆ ਸੰਸਥਾਵਾਂ ਵਿਚ ਟ੍ਰੇਨਿੰਗ ਦੇ ਚੁੱਕੀ ਹੈ ਅਤੇ ਪਿਛਲੇ ਛੇ ਸਾਲਾਂ ਤੋਂ ਇਸ ਖੇਡ ਨਾਲ ਜੁੜੀ ਹੋਈ ਹੈ ਉਨਾਂ ਕਿਹਾ ਕਿ ਅਗਾਮੀ ਦਿਨਾਂ ‘ਚ ਇਸ ਸਿਖਲਾਈ ਦਾ ਦਾਇਰਾ ਹੋਰ ਵੀ ਖੁੱਲਾ ਕੀਤਾ ਜਾ ਸਕਦਾ ਹੈ।ਉਨਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੜਕੀਆਂ ਇਹ ਟ੍ਰੇਨਿੰਗ ਹਾਸਿਲ ਕਰਨ। ਇਸ ਮੌਕੇ ਯੂਥ ਮੈਂਬਰ ਵਿਨੋਦ ਸ਼ਰਮਾ ਅਤੇ ਜਸਵੰਤ ਕੌਰ ਨੇ ਦੱਸਿਆ ਕਿ ਲੜਕੀਆਂ ਇਸ ਸਿਖਲਾਈ ਪ੍ਰਤੀ ਕਾਫੀ ਉਤਸ਼ਾਹਿਤ ਹਨ, ਮੌਜੂਦਾ ਦੌਰ ਨੂੰ ਦੇਖਦਿਆਂ ਇਹ ਸਿਖਲਾਈ ਦੀ ਅਹਿਮੀਅਤ ਹੋਰ ਵੀ ਜਿਆਦਾ ਹੋ ਜਾਂਦੀ ਹੈ।ਇਸ ਮੌਕੇ ਯੂਥ ਮੈਂਬਰ ਸੁਰਿੰਦਰ, ਗੁਰਪ੍ਰੀਤ, ਸ਼ੀਲਾ, ਵੀਨਾ ਅਤੇ ਰੇਖਾ ਰਾਣੀ ਨੇ ਸਿਖਲਾਈ ਹਾਸਲ ਕਰਨ ਵਾਲੀਆਂ ਲੜਕੀਆਂ ਨੂੰ ਹੱਲਾਸ਼ੇਰੀ ਅਤੇ ਪੂਰੀ ਤਨਦੇਹੀ ਨਾਲ ਸਵੈਰੱਖਿਆ ਦੇ ਗੁਰ ਗ੍ਰਹਿਣ ਕਰਨ ਲਈ ਵੀ ਪ੍ਰੇਰਿਤ ਕੀਤਾ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media