ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ.ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੀ ਵਿਦਿਆਰਥਣ ਪ੍ਰਤਿਭਾ ਵਿਨਾਇਕ ਨੇ ਗੁਰੂ ਨਾਨਕ ਦੇਵ
ਯੂਨੀਵਰਸਿਟੀ ਵੱਲੋਂ ਮਈ 2017 ਵਿੱਚ ਆਯੋਜਿਤ ਕੀਤੀ ਗਈ ਐਮ.ਐਸ.ਸੀ ਫੈਸ਼ਨ ਡਿਜਾਇਨਿੰਗ ਸਮੈਸਟਰ- ਦੂਜਾ ਦੀਆਂ ਪ੍ਰੀਖਿਆ ਵਿੱਚ ਉੱਚ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਅਵੱਲ ਆਈ ਪ੍ਰਤਿਭਾ ਵਿਨਾਇਕ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਹੋਰ ਬਿਹਤਰ ਨਤੀਜੇ ਲਿਆਉਣ ਦਾ ਅਸ਼ੀਰਵਾਦ।ਉਨ੍ਹਾਂ ਮੈਰਿਟ ਸਥਾਨ ਤੇ ਪਹੁੰਚਾਉਣ ਵਾਲੇ ਅਧਿਆਪਕਾਂ ਦੀ ਸਖਤ ਮਿਹਨਤ ਦੀ ਸ਼ਲਾਘਾ ਕੀਤੀ।ਸ੍ਰੀਮਤੀ ਬਿਨੂ ਕਪੂਰ, ਅਸਿਸਟੈਂਟ ਪ੍ਰੋ. ਹੋਮ ਸਾਇੰਸ ਵਿਭਾਗ, ਡਾ. ਸਿਮਰਦੀਪ, ਡੀਨ ਅਕਾਦਮਿਕ, ਪ੍ਰੋ. ਮੰਜੂ ਦੁੱਗਲ ਮੁੱਖੀ ਗਣਿਤ ਵਿਭਾਗ ਅਤੇ ਸੁਸ਼ਮਾ ਮਨੋਚਾ ਐਸੋਸੀਏਟ ਪ੍ਰੋ. ਅੰਗਰੇਜੀ ਵਿਭਾਗ ਸਮੇਤ ਹੋਰ ਫੈਕਲਟੀ ਮੈਂਬਰਾਂ ਨੇ ਵੀ ਹੋਣਹਾਰ ਵਿਦਿਆਰਥਣ ਨੂੰ ਮੁਬਾਰਕਬਾਦ ਦਿੱਤੀ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media