ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ ਬਿਊਰੋ) – ਸਥਾਨਕ ਬੱਸ ਸਟੈਂਡ ਨੇੜੇ ਮੋਟਰਸਾਈਕਲ ਦੇ ਪਿੱਛੇ ਬੈਠੀ ਸਨੈਚਰ ਕੁੜੀ ਵਲੋਂ ਇੱਕ ਅੋਰਤ ਦਾ ਪਰਸ ਝਪਟਣ
ਦਾ ਮਾਮਲਾ ਸਾਹਮਣੇ ਆਇਆ ਹੈ।ਬੱਸ ਸਟੈਂਡ ਪੁਲਿਸ ਚੌਕੀ ਇੰਚਾਰਜ ਸਤਨਾਮ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਨਾਂ ਨੂੰ ਦਿੱਤੀ ਸ਼ਿਕਾਇਤ ਵਿੱਚ ਸੰਦੀਪਤਾ ਨੇ ਕਿਹਾ ਹੈ ਕਿ ਜਦ ਉਹ ਆਪਣੇ ਪਤੀ ਨਾਲ ਅੰਮ੍ਰਿਤਸਰ-ਜਲੰਧਰ ਹਾਈਵੇਅ ਸਥਿਤ ਹਵੇਲੀ ਵਿਖੇ ਰਾਤ ਦਾ ਖਾਣਾ ਖਾਣ ਉਪਰੰਤ ਵਾਪਸ ਆ ਰਹੀ ਸੀ ਤਾਂ ਬੱਸ ਸਟੈਂਡ ਨੇੜੇ ਪਹੁੰਚਣ `ਤੇ ਪਿਛੋਂ ਆਏ ਮੋਟਰਸਾਈਕਲ ਸਨੈਚਰਾਂ ਨੇ ਉਸ ਦਾ ਪਰਸ ਖਿੱਚ ਲਿਆ. ਜਿਸ ਵਿੱਚ ਸੋਨੇ ਦੀ ਇੱਕ ਚੇਨ, ਦੋ ਸੋਨੇ ਦੀਆਂ ਚੂੜੀਆਂ ਅਤੇ 15000 ਰੁਪਏ ਨਕਦ ਤੋ ਇਲਾਵਾ ਕੁੱਝ ਜਰੂਰੀ ਕਾਗਜ਼ਾਤ ਸਨ।ਚੌਕੀ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਦੋ ਸਨੈਚਰਾਂ ਵਾਹਣ ਚਾਲਕ ਲੜਕੇ ਅਤੇ ਪਿੱਛੇ ਬੈਠੀ ਲੜਕੀ ਦੇ ਖਿਲਾਫ ਆਈ.ਪੀ.ਸੀ ਦੀ ਧਾਰਾ 379-ਬੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media