ਬਠਿੰਡਾ, 13 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਨਸ਼ਾ ਤਸੱਕਰਾਂ ਨੂੰ ਫੜਣ ਲਈ ਪੁਲਿਸ ਵਲੋਂ ਨਾਕੇ ਲਗਾ ਕੇ ਅਰੰਭੀ ਮੁਹਿੰਮ ਤਹਿਤ ਏ.ਐਸ.ਆਈ ਮੋਹਨਦੀਪ ਸਿੰਘ ਥਾਣਾ ਨੰਦਗੜ ਵਲੋਂ ਖੁਫੀਆ ਰਿਪੋਰਟ ਦੇ ਅਧਾਰ ’ਤੇ ਭਗਵੰਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਚੁੱਘੇ ਕਲਿਆਣ ਸ਼ਰਾਬ ਦੀ ਤਸੱਕਰੀ ਕਰਦਿਆਂ ਮੌਕੇ ’ਤੇ ਕਾਬੂ ਕਰ ਲਿਆ ਗਿਆ, ਜਿਸ ਕੋਲੋਂ 48 ਬੋਤਲਾਂ ਸ਼ਰਾਬ ਦੀਆਂ ਠੇਕਾ ਦੇਸੀ ਮੋਟਾ ਹਰਿਆਣਾ ਅਤੇ 36 ਬੋਤਲਾਂ ਸ਼ਰਾਬ ਦੇਸ਼ੀ ਹਰਿਆਣਾ ਸੇਨਾਈ ਬਰਾਮਦ ਕੀਤੀ ਗਈ। ਦੋਸ਼ੀ ਖਿਲਾਫ ਮੁਕੱਦਮਾ ਨੰਬਰ 68 ਮਿਤੀ 12 ਜੁਲਾਈ 017 ਨਸ਼ਾ ਅਤੇ ਐਕਸਾਈਜ਼ ਐਕਟ ਦਰਜ ਕੀਤਾ ਗਿਆ ਹੈ।ਪੁਛਗਿੱਛ ਕਰਨ `ਤੇ ਇਸ ਦੋਸ਼ੀ ਕੋਲੋਂ ਇੱਕ ਮੂਰਤੀ ਕਾਰ ਨੰਬਰ ਪੀ.ਬੀ.10 ਐਕਸ 0785 ਵੀ ਬਰਾਮਦ ਹੋਈ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ
ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …
Punjab Post Daily Online Newspaper & Print Media