ਬਠਿੰਡਾ, 13 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਲੜਕੀ ਜੱਸੀਕਾ ਨੇ ਆਪਣੇ ਜਨਮ ਦਿਨ ਨੂੰ ਗਰੀਬ ਪਰਿਵਾਰ ਦੇ ਬੱਚਿਆਂ ਨਾਲ ਮਨਾ ਕੇ ਆਪਣੇ ਦਿਲ ਦੀ ਤੰਮਨਾ ਪੂਰੀ ਕੀਤੀ।ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਥਾਨਕ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ:) ਵਲੋ ਚਲਾਏ ਜਾ ਰਹੇ ਈਵਨਿੰਗ ਸਕੂਲ ਦੇ ਬੱਚਿਆਂ ਨਾਲ ਜਸੀਕਾ ਨੇ ਆਪਣਾ 14ਵਾਂ ਜਨਮ ਦਿਵਸ ਮਨਾਇਆ।ਜਸੀਕਾ ਦੇ ਮਾਤਾ ਪਿਤਾ ਨੇ ਸੁਸਾਇਟੀ ਪ੍ਰਧਾਨ ਨਾਲ ਸੰਪਰਕ ਕਰਕੇ ਆਪਣੀ ਬੇਟੀ ਦਾ ਜਨਮ ਦਿਵਸ ਇਵਨਿੰਗ ਸਕੂਲ ਦੇ ਬੱਚਿਆਂ ਨਾਲ ਮਨਾਉਣ ਦੀ ਇੱਛਾ ਜਤਾਈ ਸੀ।ਜਸੀਕਾ ਨੇ ਆਪਣੇ 14ਵੇਂ ਜਨਮ ਦਿਵਸ ਦੇ ਕੇਕ ਕੱਟ ਕੇ ਇਵਨਿੰਗ ਸਕੂਲ ਦੇ ਸਾਰੇ ਬੱਚਿਆਂ ਨੂੰ ਦਿੱਤਾ।ਜਸੀਕਾ ਦੇ ਮਾਤਾ ਪਿਤਾ ਨੇ ਕਿਹਾ ਕਿ ਇਸ ਇਵਨਿੰਗ ਸਕੂਲ ਵਿੱਚ ਗਰੀਬ ਘਰਾਂ ਦੇ ਬੱਚੇ ਪੜ ਰਹੇ ਹਨ।ਅੱੱਜ ਸਾਡੇ ਵੱਲੋ ਜਸੀਕਾ ਦਾ ਜਨਮ ਦਿਵਸ ਇਨਾਂ ਬੱਚਿਆਂ ਨਾਲ ਮਨਾ ਕੇ ਬਹੁਤ ਖੁਸੀ ਮਹਿਸੂਸ ਹੋ ਰਹੀ ਹੈ ਅਤੇ ਅੱਗੇ ਤੋਂ ਵੀ ਅਸੀਂ ਇਨਾਂ ਬੱਚਿਆਂ ਲਈ ਹੋਰ ਵੀ ਮਦਦ ਕਰਦੇ ਰਹਾਂਗੇ।ਸੁਸਾਇਟੀ ਪ੍ਰਧਾਨ ਵੱਲੋ ਜਸੀਕਾ ਨੂੰ ਆਪਣਾ ਆਸੀਰਵਾਦ ਦਿੱਤਾ ਅਤੇ ਉਨਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਇਸ ਮੌਕੇ ਤੇ ਈਵਨਿੰਗ ਸਕੂਲ ਦੇ ਟੀਚਰ ਖੁਸ਼ਮੀਨ ਕੌਰ ਅਤੇ ਪ੍ਰਧਾਨ ਅਵਤਾਰ ਸਿੰਘ ਗੋਗਾ ਵੀ ਹਾਜਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media