Thursday, September 10, 2026

ਘਰੋ ਘਰੀ ਸਾਹਿਤ ਪਹੁਚਾਊਣ ਤੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਉਮੀਦਵਾਰ ਹੀ ਵੋਟ ਦੇ ਹੱਕਦਾਰ -ਡਾ ਅਨੂਪ ਸਿੰਘ

ਕੇਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ੧੩ ਜੁਲਾਈ ਨੂੰ- ਫੇਸਬੁਕ, ਵਟਸ ਐਪ ਤੇ ਐਸ ਐਮ ਐਸ ਦੀ ਜੋਰਦਾਰ ਵਰਤੋਂ

PPN060702
ਬਟਾਲਾ, 6  ਜੁਲਾਈ (ਨਰਿੰਦਰ  ਬਰਨਾਲ) – ਜਿਉ ਜਿਉ ਕੇਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾ ਦੀ ਤਰੀਕ ਨਜਦੀਕ ਆ ਰਹੀ ਸਾਰੇ ਉਮੀਦ ਵਾਰਾਂ ਨੇ ਚੋਣ ਸਰਗਰਮੀਆਂ ਤੇਜ ਕਰ ਦਿਤੀਆਂ ਹਨ ਇਹ ਪਹਿਲੀ ਵਾਰ ਵੇਖਣ ਨੂੰ ਮਿਲਿਆਂ ਹੈ ਕਿ ਪੰਜਾਬੀ  ਲੇਖਕ ਸਭਾ ਦੀਆਂ ਚੋਣਾਂ ਵਿਚ ਸੋਸਲ ਮੀਡੀਆ ਦੀ ਰੱਜ ਕੇ ਵਰਤੋ ਕੀਤੀ ਜਾ ਰਹੀ ਹੈ , ਟੈਲੀਫੋਨ ਡਾਇਰੈਕਟਰੀ ਤੋ ਵੇ ਟੂ ਐਸ ਐਮ ਐਸ ਤੇ ਮੈਸੈਜ ਕੀਤੇ ਜਾ ਹਰੇ, ਵਟਸ ਐਪ ਉਪਰ ਵੀ ਉਮੀਦਵਾਰ ਵੱਖ ਵੱਖ ਅਹੁਦਿਆਂ ਦੇ ਉਮੀਦਵਾਰ ਵੋਟਾਂ ਦੀ ਅਪੀਲ ਕਰ ਰਹੇ ਹਨ ਇਸ ਦੇ ਨਾਲ ਹਰਮਨ ਪਿਆਰੀ ਸੋਸਲ ਸਾਈਅ ਫੇਸਬੁਕ ਉਪਰ ਵੀ ਉਮੀਦਵਾਰਾਂ ਵੱਲੋ ਵੋਟਾਂ ਦੀ ਅਪੀਲ ਕੀਤੀ ਜਾ ਰਹੀ ਹੈ। ਵਿਸਵ ਪ੍ਰਸਿਧ  ਲੇਖਕ ਡਾ ਅਨੂਪ ਸਿੰਘ ਨਾਲ ਜਦੋ ਇਹਨਾ ਚੋਣਾਂ ਦੇ ਸਬੰਧ ਵਿਚ ਗੱਲ ਕੀਤੀ ਗਈ ਤਾਂ ਉਹਨਾ ਕਿਹਾ ਉਸੇ ਲੇਖਕ ਦਾ ਸਮਰਥਨ ਕਰਨਾ ਚਾਹੀਦਾ ਹੈ ਜੋ ਸਮਾਜ ਨੂੰ ਪੰਜਾਬ,ਪੰਜਾਬੀ ਤੇ ਪੰਜਾਬੀਅਤ ਨਾਲ ਜੋੜੇ, ਕੋਈ ਕਿਤਾਬ ਜੇਕਰ ਕੋਈ ਲੇਖਕ ਛਪਵਾ ਲੈਦਾ ਹੈ, ਜੇਕਰ ਉਪ ਕਿਤਾਬ ਆਮ ਲੋਕਾਂ ਤੱਕ ਪਹੁੰਚਾਈ ਨਹੀ ਜਾਂਦੀ ਤਾ ਉਸ ਦਾ ਸਮਾਜ ਨੂੰ ਕੋਈ ਖਾਸ ਫਾਇਦਾ ਨਹੀ ਹੁੰਦਾ ਇਸੇ ਕਰਕੇ ਉਹ ਹੀ ਉਮੀਦਵਾਰ ਵੋਟ ਦੇ ਹੱਕ ਦਾਰ ਹਨ ਜੋ ਪੰਜਾਬੀ ਭਾਸਾ ਨੂੰ ਸਮਾਰਪਿਤ ਹੋਣ| ਜਰਨਲ ਸਕੱਤਰ ਦੇ ਅਹੁਦੇ ਵਾਸਤੇ  ਦੇਸ ਰਾਜ ਕਾਲੀ,  ਅਤਰ ਜੀਤ ਸੀਨੀਅਰ ਮੀਤ ਪ੍ਰਧਾਂਨ ਡਾ ਰਾਮ ਮੂਰਤੀ, ਡਾ ਮਾਨ ਸਿੰਘ ਢੀਡਸਾ,ਸਕੱਤਰ ਦੇ ਅਹੁਦੇ ਵਾਸਤੇ ਉਮੀਦਵਾਰ ਸ੍ਰੀ ਵਰਗਿਸ ਸਲਾਮ, ਸ੍ਰੀ ਕਰਮ ਸਿੰਘ ਵਕੀਲ ਵਾਸਤੇ ਸਮਰਥਨ ਦੇ ਅਪੀਲ ਕਰਦਿਆਂ ਡਾ. ਅਨੂਪ ਸਿੰਘ ਨੇ ਕਿਹਾ ਕਿ ਪੰਜਾਬੀ ਭਾਸਾ ਨੂੰ ਪ੍ਰਫੁਲਤ ਕਰਨ ਲਈ  ਲੰਮੇ ਸਮੇ ਤੋ ਕੇਦਰੀ ਪੰਜਾਬੀ ਲੇਖਕ ਸਭਾ ਕੋਸਿਸਾਂ ਕਰਦੀ ਆ ਰਹੀ ਤੇ ਲੱਖਾਂ ਹੀ ਲੇਖਕ ਤੇ ਪਾਠਕ ਇਸ ਸਭਾਂ ਵੱਲੋ ਪੈਦਾ ਕੀਤੇ ਗਏ ਹਨ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੀ ਕੇਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾ ੧੩ ਮਈ ੨੦੧੪ ਦਿਨ ਐਤਵਾਰ ਨੂੰ ਹੋ ਰਹੀਆਂ ਹਨ, ਇਹਨਾ ਚੋਣਾ ਵਿਚ ਅਪੀਲ ਕਰਨ ਵਾਲਿਆਂ ਵਿਚੋ ਬੀਬਾ ਬਲਵੰਤ, ਸਾਮ ਸੁੰਦਰ ਦੀਪਤੀ, ਹਰਮੀਤ ਵਿਦਿਆਰਥੀ, ਸੁਰਜੀਤ ਜੱਜ, ਡਾ ਐਸ ਤਰਸੇਮ, ਮਿਤਰ ਸੈਨ ਮੀਤ, ਨਰਿੰਦਰ ਸੰਧੂ ਬਟਾਲਾਵੀ, ਸੁਖਦੇਵ ਸਿੰਘ ਪ੍ਰੇਮੀ, ਦਵਿੰਦਰ ਦੀਦਾਰ ਆਦਿ ਲੇਖਕ ਸਾਮਿਲ ਹਨ|

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …

Leave a Reply